ਅਗਨੀਪਥ : ਵਿਰੋਧ ਦੇ ਬਾਵਜੂਦ ਭਰਤੀ ਲਈ ਆਈਆਂ 7.5 ਲੱਖ ਅਰਜ਼ੀਆਂ

ਭਾਰਤੀ ਹਵਾਈ ਸੈਨਾ ਨੇ ਜਾਣਕਾਰੀ ਦਿੱਤੀ ਹੈ ਕਿ ਅਗਨੀਪਥ ਭਰਤੀ ਸਕੀਮ ਦੇ ਤਹਿਤ ਉਨ੍ਹਾਂ ਕੋਲ ਸਾਢੇ ਸੱਤ ਲੱਖ ਅਰਜ਼ੀਆਂ ਆਈਆਂ ਹਨ। ਇਹ ਅਰਜ਼ੀਆਂ ਤਿੰਨ ਹਜ਼ਾਰ ਪੋਸਟਾਂ ਲਈ ਆਈਆਂ ਹਨ। ਇਸ ਸਕੀਮ ਦੇ ਤਹਿਤ ਭਰਤੀ ਲਈ ਆਵੇਦਨ ਪ੍ਰਕਿਰਿਆ 24 ਜੂਨ ਨੂੰ ਸ਼ੁਰੂ ਹੋਈ ਸੀ ਅਤੇ ਲੰਘੇ ਮੰਗਲਵਾਰ, ਭਾਵ 5 ਜੂਨ ਖ਼ਤਮ ਹੋ ਗਈ।ਇਸ ਸਬੰਧੀ ਟਵੀਟ ਕਰਦਿਆਂ ਭਾਰਤੀ ਹਵਾਈ ਸੈਨਾ ਨੇ ਜਾਣਕਰੀ ਦਿੱਤੀ ਕਿ ”ਇੱਕ ਵਾਰੀ ਪਹਿਲਾਂ 6,31,528 ਅਰਜ਼ੀਆਂ ਆਈਆਂ ਸਨ ਜੋ ਸਭ ਤੋਂ ਜ਼ਿਆਦਾ ਸਨ। ਉਸ ਦੇ ਮੁਕਾਬਲੇ ਇਸ ਵਾਰ 7,49,899 ਅਰਜ਼ੀਆਂ ਪ੍ਰਾਪਤ ਹੋਈਆਂ ਹਨ।” ਭਾਰਤ ਸਰਕਾਰ ਦੀ ਇਸ ਨਵੀਂ ਯੋਜਨਾ ਤਹਿਤ 17-21 ਸਾਲ ਦੇ ਨੌਜਵਾਨ ਚਾਰ ਸਾਲ ਲਈ ਦੇਸ਼ ਦੀ ਫ਼ੌਜ ਦਾ ਹਿੱਸਾ ਬਣ ਸਕਦੇ ਹਨ। ਸਰਕਾਰ ਨੇ 14 ਜੂਨ ਨੂੰ ਇਸ ਸਕੀਮ ਦੀ ਘੋਸ਼ਣਾ ਕੀਤੀ ਸੀ, ਜਿਸ ਤੋਂ ਬਾਅਦ ਇਸ ਨੂੰ ਲੈ ਕੇ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ।ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਗੂਆਂ ਵੱਲੋਂ ਵੀ ਇਸ ਸਕੀਮ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ।

Total Views: 258 ,
Real Estate