ਪੀ.ਟੀ.ਊਸ਼ਾ ਰਾਜ ਸਭਾ ਲਈ ਨਾਮਜ਼ਦ

ਉੱਘੀ ਅਥਲੀਟ ਪੀ.ਟੀ.ਊਸ਼ਾ ਤੇ ਸੰਗੀਤ ਸਮਰਾਟ ਇਲੱਈਆਰਾਜਾ ਸਣੇ ਕੁਝ ਹੋਰਨਾਂ ਉੱਘੀਆਂ ਹਸਤੀਆਂ ਨੂੰ ਅੱਜ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੈ। ਸਮਾਜ ਸੇਵੀ ਤੇ ਧਰਮਸਥਲ ਮੰਦਿਰ ਦੇ ਪ੍ਰਸ਼ਾਸਕ ਵੀਰੇਂਦਰ ਹੈਗੜੇ ਤੇ ਉੱਘੇ ਪਟਕਥਾ ਲੇਖਕ ਵੀ.ਵਿਜੇਂਦਰਾ ਪ੍ਰਸਾਦ ਨੂੰ ਵੀ ਸੰਸਦ ਦੇ ਉਪਰਲੇ ਸਦਨ ਲਈ ਨਾਮਜ਼ਦ ਕੀਤਾ ਗਿਆ ਹੈ। ਉਪਰਲੇ ਸਦਨ ਵਿੱਚ ਨਾਮਜ਼ਦ ਮੈਂਬਰਾਂ ਦੇ ਵਰਗ ਵਿੱਚ ਕੁਝ ਸੀਟਾਂ ਖਾਲੀ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖੋ-ਵੱਖਰੇ ਟਵੀਟ ਕਰਕੇ ਪੀ.ਟੀ.ਊਸ਼ਾ ਤੇ ਇਲੱਈਆਰਾਜਾ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ਦੀ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਟਵੀਟ ਵਿੱਚ ਊਸ਼ਾ ਤੇ ਇਲੱਈਆਰਾਜਾ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

Total Views: 328 ,
Real Estate