
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਮਨੀਕਰਨ ਘਾਟੀ ਵਿੱਚ ਬੱਦਲ ਫਟਣ ਕਰਕੇ ਕਾਫੀ ਨੁਕਸਾਨ ਹੋਇਆ ਹੈ। ਬੱਦਲ ਫਟਣ ਨਾਲ ਕੈਂਪਿੰਗ ਸਾਈਟ ਨਸ਼ਟ ਹੋ ਗਈ ਹੈ ਅਤੇ 6 ਲੋਕ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਹੈ।ਇਸ ਤੋਂ ਇਲਾਵਾ 6 ਕੈਫੇ, ਇੱਕ ਹੋਮ ਸਟੇਅ ਅਤੇ ਗੈਸਟ ਹਾਊਸ ਵੀ ਹੜ੍ਹ ਦੀ ਮਾਰ ਹੇਠ ਆ ਗਏ ਹਨ। ਸਰਚ ਆਪਰੇਸ਼ਨ ਜਾਰੀ ਹੈ। ਮਨੀਕਰਨ ਨੇੜੇ ਪਾਰਵਤੀ ਨਦੀ ਦੇ ਸੱਜੇ ਕਿਨਾਰੇ ਪਲੇਸ ਚੋਜ ਵਿਖੇ ਬੱਦਲ ਫਟ ਗਿਆ। ਬੱਦਲ ਫਟਣ ਕਾਰਨ ਆਏ ਹੜ੍ਹ ਵਿਚ ਪਾਰਵਤੀ ਨਦੀ ਦੇ ਪਾਰ ਪੁਲ ਨੂੰ ਵੀ ਨੁਕਸਾਨ ਪਹੁੰਚਿਆ। ਹੜ੍ਹ ਕਾਰਨ ਚਾਰ ਪੁਲ ਵੀ ਵਹਿ ਗਏ। ਕੈਂਪਿੰਗ ਵਾਲੀ ਥਾਂ ਤੋਂ ਚਾਰ ਲੋਕ ਅਤੇ ਮਲਾਨਾ ਦੀ ਇੱਕ ਔਰਤ ਸਮੇਤ ਕੁੱਲ ਪੰਜ ਲੋਕ ਲਾਪਤਾ ਹਨ। ਮਲਾਨਾ ‘ਚ ਡਰੇਨ ‘ਚ ਵਹਿ ਗਈ ਇਕ ਔਰਤ ਦੀ ਵੀਡੀਓ ਵੀ ਸਾਹਮਣੇ ਆਈ ਹੈ।

Total Views: 187 ,
Real Estate



















