ਦਵਿੰਦਰ ਸਿੰਘ ਸੋਮਲ
ਬੀਤੇ ਕੱਲ ਹੋਈਆ ਜਿਮਨੀ ਚੌਣਾ ‘ਚ ਸੱਤਾਧਾਰੀ ਧਿਰ ਕਨਸਰਵੇਟਿਵ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਣਾ ਪਿਆ ਹੈ।
ਇਸਤੋ ਪਹਿਲਾ ਜਦੋ ਇੱਕੋ ਈ ਦਿਨ ‘ਚ ਸਰਕਾਰ ਦੋ ਜਿਮਨੀ ਚੋਣਾ ਹਾਰੀ ਸੀ ਉਹ ਤੀਹ ਵਰੇ ਪਹਿਲਾ ਸੀ ਜਦੋ ਸਰ ਜੌਨ ਮੇਜਰ ਪੀਐਮ ਸਨ। TIVERTON AND HONITON ਜਿਮਨੀ ਚੌਣ ਅੰਦਰ ਲਿਵਰਲ ਡੈਮੋਕ੍ਰੇਟ ਦੇ ਉਮੀਦਵਾਰ ਨੂੰ 22527 ਵੋਟਾ ਹਾਸਿਲ ਹੋਈਆ। 6134 ਵੋਟਾ ਸੱਤਾਧਾਰੀ ਟੋਰੀ ਪਾਰਟੀ ਤੋ ਜਿਆਦਾ ਜਿਸਦੇ ਉਮੀਦਵਾਰ ਨੂੰ 16393 ਵੋਟਾ ਮਿਲੀਆ।
ਵੇਕਫੀਲਡ ਦੀ ਸੀਟ ਜੋ ਕੀ 2019 ਦੀਆ ਆਮ ਚੌਣਾ ਅੰਦਰ ਟੌਰੀ ਪਾਰਟੀ ਦੀ ਝੋਲੀ ਪਈ ਸੀ ਇੱਥੇ ਲੇਵਰ ਨੂੰ 13166 ਵੋਟਾ ਪਈਆ ਅਤੇ ਦੂਜੇ ਸਥਾਨ ਤੇ ਰਹੀ ਟੌਰੀ ਪਾਰਟੀ ਨੂੰ 8241 ਇਸ ਤਰਾ ਲੇਵਰ ਦੇ ਉਮੀਦਵਾਰ ਨੇ ਕਨਸਰਵੇਟਿਵ ਉਮੀਦਵਾਰ ਤੋ 4,925 ਜਿਆਦਾ ਵੋਟਾ ਹਾਸਿਲ ਕੀਤੀਆ। ਨਤੀਜੀਆ ਤੋ ਕੁਝ ਸਮਾਂ ਬਾਅਦ ਹੀ ਕਨਸਰਵੇਟਿਵ ਪਾਰਟੀ ਕੋ ਚੇਅਰਮੇਨ oliver dowden ਨੇ ਆਪਣੇ ਪਦ ਤੋ ਅਸਤੀਫਾ ਦੇ ਦਿੱਤਾ ਜਿਸ ਨਾਲ ਹਾਰ ਕਾਰਣ ਤਨਕੀਦ ਦਾ ਸਾਹਮਣਾ ਕਰ ਰਹੇ ਪੀਐਮ ਬੌਰਿਸ ਜੋਨਸਨ ਹੋਰ ਮੁਸ਼ਕਿਲਾ ‘ਚ ਘਿਰ ਗਏ ਨੇ।
ਮਿਸਟਰ ਡਾਊਡੀਨ ਨੇ ਜੋ ਪੀਐਮ ਬੌਰਿਸ ਜੌਨਸਨ ਨੂੰ ਆਪਣਾ ਅਸਤੀਫੇ ਵਾਲਾ ਪੱਤਰ ਲਿਖਿਆ ਉਸ ਵਿੱਚ ਉਹਨਾਂ ਲਿਖਿਆ ਕੇ ਟੌਰੀ ਸਮਰਥਕ ਦੁੱਖੀ ਅਤੇ ਨਿਰਾਸ਼ ਨੇ ਅਤੇ ਮੈ ਉਹਨਾਂ ਦੀ ਇਸ ਭਾਵਨਾ ‘ਚ ਸ਼ਰੀਕ ਹਾਂ।ਮਿਸਟਰ ਉਲੀਵਰ ਦਾ ਕਹਿਣਾ ਹੈ ਕੀ ਮੈ ਇਸ ਲਈ ਆਹੁਦੇ ਤੋ ਲਾਂਭੇ ਹੋ ਰਿਹਾ ਕਿਉਕਿ ਕਿਸੇ ਨੂੰ ਜਿੰਮੇਵਾਰੀ ਲੇਣੀ ਹੋਵੇਗੀ ਅਸੀ ਇਸੇ ਤਰਾ ਹੀ ਅੱਗੇ ਨਹੀ ਵਧ ਸਕਦੇ।
ਪੀਐਮ ਬੌਰਿਸ ਜੋਨਸਨ ਜੋ ਇਸ ਸਮੇ ਕੌਮਨਵੇਲਥ ਕੌਨਫਰੇਂਸ ਲਈ ਰਵਾਂਡਾ ‘ਚ ਮੌਜੂਦ ਨੇ ਉਹਨਾਂ ਆਖਿਆ ਕੇ ਉਹ ਵੋਟਰਾ ਨੂੰ ਸੁਣਨਗੇ ਤੇ ਆਪਣਾ ਕੰਮ ਜਾਰੀ ਰੱਖਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕੇ ਬਿਲਕੁਲ ਸਾਨੂੰ ਜਿਮਨੀ ਚੌਣ ‘ਚ ਕੁਝ ਮੁਸ਼ਕਿਲ ਨਤੀਜੀਆ ਦਾ ਸਾਹਮਣਾ ਕਰਣਾ ਪਿਆ ਜਿਸਦੇ ਕੇ ਕਈ ਕਾਰਣ ਨੇ।ਸਾਨੂੰ ਸਮਝਣਾ ਹੋਵੇਗਾ ਕੇ ਆਵਾਮ ਮੁਸ਼ਕਿਲ ਹਲਾਤਾ ਵਿੱਚੋ ਗੁਜਰ ਰਹੀ ਹੈ ਖਾਸ ਕਰਕੇ ਮਹਿੰਗਾਈ ਕਾਰਣ। ਪੀਐਮ ਨੇ ਇਹ ਵੀ ਆਖਿਆ ਕੇ ਮਿਡ ਟਰਮ ‘ਚ ਬਾਈ ਇਲੇਕਸ਼ਨ ਸਰਕਾਰਾ ਆਮ ਹੀ ਹਾਰ ਜਾਂਦੀਆ ਨੇ।
ਮੁੱਖ ਵਿਰੋਧੀ ਧਿਰ ਲੇਵਰ ਲੀਡਰ ਸਰ ਕੀਅਰ ਸਟਾਰਮਰ ਨੇ ਆਖਿਆ ਕੇ ਵੇਕਫੀਲਡ ਅੰਦਰ ਸਾਡੀ ਇਸ ਸਫਲਤਾ ਨੇ ਸਾਨੂੰ ਜਿੱਤ ਦੇ ਰਾਹ ਤੇ ਪਾ ਦਿੱਤਾ ਹੈ ਅਤੇ ਲੇਵਰ ਸਰਕਾਰ ਜਰੂਰ ਆਵੇਗੀ।
ਲਿਵਰਲ ਡੈਮੋਕ੍ਰੇਟ ਲੀਡਰ ਸਰ ਏਡ ਡੇਵੀ ਨੇ ਬੀਬੀਸੀ ਨਾਲ ਆਪਣੀ ਗੱਲਬਾਤ ‘ਚ ਇਸ ਵੱਡੀ ਜਿੱਤ ਨੂੰ ਇਤਹਾਸਿਕ ਦੱਸਿਆ।



















