ਗੁਰੂ ਨਾਨਕ ਇੰਜੀਨੀਰਿੰਗ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਸੰਸਥਾ ਜੈਂਕੋ ਵਲੋਂ 23 ਵਾਂ ਸਲਾਨਾ ਸਭਿਆਚਾਰਕ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ


ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਮਿਲਪੀਟਸ(ਕੈਲੀਫੋਰਨੀਆ)
ਗੁਰੂ ਨਾਨਕ ਇੰਜੀਨੀਰਿੰਗ ਕਾਲਜ ਦੇ ਪੁਰਾਣੇ ਵਿਿਦਆਰਥੀਆਂ ਦੀ ਸੰਸਥਾ ਜੈਂਕੋ ੋ ਵਲੋਂ 23 ਵਾਂ ਸਲਾਨਾ ਸਭਿਆਚਾਰਕ ਦਿਵਸ ਸਥਾਨਕ ਕਮਿਊਨਿਟੀ ਸੈਂਟਰ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ।ਸਮਾਗਮ ਦੀ ਆਰੰਭਤਾ ਵਿਚ ਸ: ਗੁਰਤੇਜ ਸਿੰਘ ਨੇ ਸਮਾਗਮ ਵਿਚ ਸ਼ਾਮਲ ਹੋਣ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਜਿਸ ਉਪਰੰਤ ਹਰਪਾਲ ਹਰੀਕਾ ਨੇ ਧਾਰਮਿਕ ਗੀਤ ਗਾ ਕੇ ਪਰੋਗਰਾਮ ਦੀ ਆਰੰਭਤਾ ਕੀਤੀ।ਛੋਟੀਆਂ ਬਚੀਆਂ ਦੇ ਗਿੱਧਾ ਗਰੁਪ ਖਿੜੇ ਫੁਲ ਗੁਲਾਬ ਦੇ ਵਿਚ ਮੇਹਰ ਸਹੋਤਾ,ਸਾਹਿਬ ਢੀਂਡਸਾ,ਖੀਵੀ ਬਦੇਸ਼ਾ,ਦੀਆ ਭਾਟੀਆ,ਮਾਹੀ ਸ਼ਰਮਾ, ਨੇ ਮਹਿਕ ਕੌਰ ਢਿਲੋਂ ਤੇ ਰੁਚੀ ਸਹੋਤਾ ਦੀ ਨਿਗਰਾਨੀ ਹੇਠ ਗਿਧਾ ਪਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ।ਜੈਨਕੋ ਦੀ ਧੜਕਣ ਗਰੁਪ ਦੇ ਸੁਨੀਤ ਗਰੋਵਰ,ਆਰੀਆ ਮਾਨ,ਏਕਮ ਭਾਟੀਆ,ਗੁਰਨਿਹਾਲ ਸਿੰਘ ਹੰਸਰਾ,ਨੂਰ ਨਾਰੰਗ,ਆਸਨਾ ਮਾਨ,ਰਾਜਵੀਰ ਢਿਲੋਂ ਨੇ ਕੋਚ ਜਗਜੋਤ ਸਿੰਘ ਨਾਰੰਗ ਤੇ ਨਵਦੀਪ ਗਰੋਵਰ ਦੀ ਨਿਗਰਾਨੀ ਹੇਠ ਸ਼ਾਂਨਦਾਰ ਭੰਗੜਾ ਪਾ ਕੇ ਆਪਣੀ ਕਲਾ ਦਾ ਸ਼ਾਂਨਦਾਰ ਪ੍ਰਦਰਸ਼ਨ ਕੀਤਾ।ਇਸ ਉਪਰੰਤ ਅਰਨਵ ਚੌਹਾਨ,ਅਭੈ ਸਿੰਘ ਉਪਲ,ਮਾਹੀ ਗਰੋਵਰ,ਗੁਰਸਿਮਰ ਕੌਰ ਹੰਸਰਾ,ਯੁਵਰਾਜ ਅਟਵਾਲ,ਸਾਹਿਬ ਸਿੰਘ,ਸਹਿਜ ਮਾਹਲ ਦੇ ਕਲਾਕਾਰਾਂ ਨੇ ਹਰਪਾਲ ਹਰੀਕਾ ਤੇ ਨਿਰਮਜੀਤ ਸਿੰਘ ਦੀ ਅਗਵਾਈ ਵਿਚ ਭੰਗੜਾ ਪਾ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ ।
ਭੰਗੜੇ ਦੇ ਨਾਮੀ ਗਰੁਪ ਗਭਰੂ ਸ਼ੌਕੀਨ ਦੇ ਕਲਾਕਰਾਂ ਯੁਵਰਾਜ ਸਿੰਘ ਢਿਲੋਂ,ਅਰਮਾਨ ਹਰੀਕਾ,ਗੁਰਸ਼ਾਂਨ ਹਰੀਕਾ,ਅਗਮਜੋਤ ਸਿੰਘ ਚਾਹਲ,ਅੰਗਦ ਸਿੰਘ ਉਪਲ,ਲੋਗਨ ਸਿੰਘ ਮਾਨ,ਜਗਜੋਤ ਸਿੰਘ ਨਾਰੰਗ,ਸੁਜਾਨ ਹਰੀਕਾ,ਅਰਪਿਤ ਗਰੇਵਾਲ ਨੇ ਕੰਵਲਦੀਪ ਸਿੰਘ ਢਿਲੋਂ ਤੇ ਗੈਰੀ ਬਾਸੀ ਦੀ ਨਿਰਦੇਸ਼ਨਾ ਹੇਠ ਭੰਗੜਾ ਪਾ ਕੇ ਦਰਸ਼ਕਾਂ ਦੇ ਦਿਲਾਂ ਤੇ ਅਮਿਟ ਛਾਪ ਛਡੀ।ਹਰਪਾਲ ਹਰੀਕਾ ਨੇ ਸ਼ਾਂਨਦਾਰ ਗੀਤ ਗਾ ਕੇ ਦਰਸ਼ਕਾਂ ਨੂੰ ਨਿਹਾਲ ਕੀਤਾ।ਜੈਨਕੋ ਗਿੱਧਾ ਦੀ ਗਿੱਧਾ ਟੀਮ ਕੁਲਬੀਰ ਅਟਵਾਲ,ਨਵੀ ਚੌਹਾਨ,ਰੁਚੀ ਸਹੋਤਾ,ਜਸਪਰੀਤ ਹਰੀਕਾ,ਅਨੀਤ ਨਾਰੰਗ,ਨੀਰੂ ਬਾਜਵਾ,ਅੰਜੁਨੀ ਬਾਜਵਾ,ਸੁਖੀ ਹੰਸ,ਜਗਬੀਰ ਕੰਗ,ਹਰਮਨ ਸਿਧੂ,ਮਹਿਕ ਕੌਰ ਢਿਲੋਂ,ਤੇ ਸੋਨੂੰ ਢਿਲੋਂ ਨੇ ਹਰਮਨ ਸਿਧੂ ਤੇ ਨਵੀ ਚੌਹਾਨ ਦੀ ਅਗਵਾਹੀ ਵਿਚ ਸ਼ਾਂਨਦਾਰ ਗਿੱਧਾ ਪਾ ਕੇ ਧਰਤ ਹਿੱਲਾ ਦਿਤੀ ।ਜੈਂਕੋ ਭੰਗੜਾ ਦੇ ਕਲਾਕਾਰਾਂ ਗੁਰਤੇਜ ਅਟਵਾਲ,ਖੁਸ਼ਵਿੰਦਰ ਸਿੰਘ ਚੀਮਾ,ਅਮਰਦੀਪ ਚੌਹਾਨ,ਸਤਵੰਤ ਰਾਣੂੰ,ਹਰਪਾਲ ਹਰੀਕਾ,ਇਸ਼ਵਿੰਦਰ ਸਿਧੂ,ਹਰਦੀਪ ਢੀਂਡਸਾ,ਹਰਮਨ ਪੰਧੇਰ ਤੇ ਕੰਵਲਜੀਤ ਸਿੰਘ ਢਿਲੋਂ ਨੇ ਗੈਰੀ ਬਾਸੀ ਤੇ ਇਸ਼ਵਿੰਦਰ ਸਿੰਘ ਸਿਧੂ ਦੀ ਦੇਖ ਰੇਖ ਹੇਠ ਸ਼ਾਂਨਦਾਰ ਭਗੜਾ ਕੇ ਪੰਜਾਬ ਦੀ ਧਰਤੀ ਦੀ ਯਾਦ ਦਵਾ ਦਿਤੀ।ਇਸ ਮੌਕੇ ਤੇ ਬੋਲਦਿਆਂ ਸੰਸਥਾ ਦੇ ਪਰਧਾਨ ਗਰੁਤੇਜ ਸਿੰਘ ਅਟਵਾਲ ਨੇ ਦਸਿਆ ਕਿ ਉਹ ਹਰ ਸਾਲ ਇਸ ਸੰਸਥਾ ਵਲੋਂ ਗੁਰੂਨਾਨਕ ਇੰਜੀਨੀਰਿੰਗ ਕਾਲਜ ਲੁਧਿਆਣਾ ਦੇ ਲੋੜਵੰਦ ਵਿਿਦਆਰਥੀਆਂ ਦੀ ਸਹਾਇਤਾ ਕਰਦੇ ਰਹਿੰਦੇ ਹਨ।ਜੈਂਕੋ ੋ ਆਗੂ ਰਜਿੰਦਰ ਸਿੰਘ ਟਾਂਡਾ ਨੇ ਕਾਲਜ ਦੇ ਵਿਿਦਆਰਥੀਆਂ ਨੂੰ ਦਿਤੀ ਜਾ ਰਹੀ ਵਿਤੀ ਸਹਾਇਤਾ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ।ਉਹਨਾਂ ਨੇ ਦਸਿਆ ਕਿ ਪਿਛਲੇ ਪੰਜ ਸਾਲ ਦੌਰਾਨ ਸੰਸਥਾ ਵਲੋਂ ਕਾਲਜ ਦੇ ਲੋੜਵੰਦ ਵਿਿਦਆਰਥੀ ਨੂੰ ਲਗਭਗ ਦੋ ਕਰੋੜ ਰੂਪੈ ਦੀ ਸਹਾਇਤਾ ਦੇ ਚੁਕੇ ਹਨ। ਉਹਨਾਂ ਨੇ ਕਿਹਾ ਕਿ ਸੈਂਟਰਲ ਵੈਲੀ ਵਿਚ ਵੀ ਕਮਿਊਨਿਟੀ ਨਾਲ ਸੰਪਰਕ ਕਰਨ ਤੋਂ ਇਲਾਵਾ ਹਰ ਵਕਤ ਕਮਿਊਨਿਟੀ ਦੇ ਮੈਂਬਰਾਂ ਨੂੰ ਸਿਿਖਆ ਸਬੰਧੀ ਜਾਗਰੁਕਤਾ ਪੈਦਾ ਕਰਦੇ ਰਹਿੰਦੇ ਹਨ।ਉਹਨਾਂ ਅਗੇ ਦਸਿਆ ਕਿ ਇਸ ਤੋਂ ਇਲਾਵਾ ਉਹ ਵੱਖ ਵੱਖ ਗੁਰੂਦਆਰਾ ਸਹਿਬਾਨਾਂ ਵਿਚ ਸਿਿਖਆ ਤੇ ਤਕਨੀਕੀ ਸਿਿਖਆ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ॥ਜੈਂਕੋ ਵਲੋਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਹੋਰ ਵੀ ਕਈ ਪਰੋਗਰਾਮ ਚਲਾਏ ਜਾਂਦੇ ਹਨ ।ਸਮਾਗਮ ਨੂੰ ਸਫਲ ਕਰਨ ਲਈ ਜੈਂਕੋ ਆਗੂ ਖੁਸ਼ਵਿੰਦਰ ਚੀਮਾ,ਕੁਲਦੀਪ ਸਿਧੂ,ਕੰਵਦੀਪ ਢਿਲੋਂ,ਸਤਵੰਤ ਸਿੰਘ,ਦੀਪ ਇੰਦਰ ਬਦੇਸ਼ਾ,ਅੰਮ੍ਰਿਤਪਾਲ ਸਰਾਂ,ਇਸ਼ਵਿੰਦਰ ਸਿਧੂ,ਸੰਜੈ ਕਪੂਰ,ਸਤਿੰਦਰ ਗਰੇਵਾਲ ਤੇ ਅਮਰਦੀਪ ਚੌਹਾਨ ਨੇ ਅਣਥਕ ਯਤਨ ਕੀਤੇ।ਸਮਾਪਤੀ ਉਪਰੰਤ ਪਰਬੰਧਕਾਂ ਵਲੋਂ ਆਏ ਹੋਏ ਮਹਿਮਾਨਾਂ ਨੂੰ ਰਾਤਰੀ ਭੋਜਨ ਵੀ ਦਿਤਾ ਗਿਆ

Total Views: 23 ,
Real Estate