
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੇਫੋਰਨੀਆਂ)
ਸਥਾਨਿਕ ਵੁੱਡਵੁਰਡ ਪਾਰਕ ਵਿੱਚ ਲੰਘੇ ਐਤਵਾਰ ਫਾਦਰਜ਼ ਡੇਅ ਨੂੰ ਸਮਰਪਿਤ 56ਵੀਂ 2 ਮੀਲ ਅਤੇ 10 ਕੇ ਰੇਸ ਦਾ ਅਯੋਜਨ ਕੀਤਾ ਗਿਆ। ਇਸ ਰੇਸ ਵਿੱਚ ਵੱਡੀ ਗਿਣਤੀ ਵਿੱਚ ਸਾਰੇ ਕੈਲੇਫੋਰਨੀਆਂ ਤੋਂ ਦੌੜਾਕਾਂ ਨੇ ਹਿੱਸਾ ਲਿਆ। ਇਸ ਮੌਕੇ ਹੋਈ ਮੈਰਾਥਾਨ ਦੌੜ ਵਿੱਚ ਕੈਲੀਫੋਰਨੀਆਂ ਨਿਵਾਸੀ 6 ਪੰਜਾਬੀ ਚੋਬਰਾਂ ਅਤੇ ਮੁਟਿਆਰਾਂ ਨੇ ਵੀ ਭਾਗ ਲਿਆ ‘ਤੇ ਇਸ ਦੌੜ ਵਿੱਚ ਕਮਲਜੀਤ ਸਿੰਘ ਬੈਨੀਪਾਲ ਨੇ 50 ਸਾਲ ਉਮਰ ਗਰੁੱਪ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ 60 ਸਾਲ ਉਮਰ ਗਰੁੱਪ ਵਿੱਚ ਹਰਭਜਨ ਸਿੰਘ ਰੰਧਾਵਾ ਨੇ ਦੂਸਰਾ ਸਥਾਨ ਹਾਸਲ ਕੀਤਾ। ਪੱਤਰਕਾਰਾਂ ਨਾਲ ਗੱਲ-ਬਾਤ ਦੌਰਾਨ ਕਮਲਜੀਤ ਬੈਨੀਪਾਲ ਨੇ ਦੱਸਿਆ ਕਿ ਉਹਨਾ ਤੋ ਇਲਾਵਾ ਮੇਜਰ ਸਿੰਘ ਸੇਖੋਂ, ਰਜਿੰਦਰ ਸਿੰਘ ਸੇਖੋਂ, ਨਰਿੰਦਰ ਕੌਰ ਸੇਖੋਂ ਅਤੇ ਮਲਕੀਤ ਕੌਰ ਸੇਖੋਂ ਆਦਿ ਨੇ ਵੀ ਰੇਸ ਵਿੱਚ ਭਾਗ ਲਿਆ ਅਤੇ ਬਹੁਤ ਵਧੀਆ ਪ੍ਰਦ੍ਰਸ਼ਨ ਕੀਤਾ। ਇੱਥੇ ਇਹ ਵੀ ਜਿਕਰਯੋਗ ਹੈ ਕਿ ਕਮਲਜੀਤ ਬੈਨੀਪਾਲ ਅਤੇ ਹਰਭਜਨ ਸਿੰਘ ਰੰਧਾਵਾ ਕੈਲੀਫੋਰਨੀਆਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੈਰਾਥਾਨ ਦੌੜਾਂ ਵਿੱਚ ਹਿੱਸਾ ਲੈਕੇ ਪੰਜਾਬੀ ਭਾਈਚਾਰੇ ਦਾ ਨਾਮ ਸਟੇਟ ਲੈਵਲ ਤੇ ਚਮਕਾਉਂਦੇ ਰਹਿੰਦੇ ਹਨ।
Total Views: 357 ,
Real Estate


















