
ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਫੌਜ ਦੀ ਭਰਤੀ ਨਾਲ ਲਈ ਭਾਰਤ ਸਰਕਾਰ ਵਲੋਂ ਐਲਾਨੀ ਨਵੀਂ ਸਕੀਮ ‘ਅਗਨੀਪਥ’ ਨੂੰ ਲੈ ਕੇ ਰੋਸ ਮੁਜ਼ਾਹਰੇ ਜਾਰੀ ਹਨ। ਭਾਰਤ ਦੇ ਕਈ ਸੂਬਿਆਂ ਵਿਚ ਜਾਰੀ ਇਹ ਰੋਸ ਮੁਜ਼ਾਹਰੇ ਹਿੰਸਕ ਹੋ ਗਏ ਹਨ ।ਬਿਹਾਰ ਤੇਲੰਗਾਨਾ ਤੋਂ ਉੱਤਰ ਪ੍ਰਦੇਸ਼ ਵਿਚ ਮੁਜ਼ਾਹਰਾਕਾਰੀਆਂ ਨੇ ਰੇਲ ਗੱਡੀਆਂ ਨੂੰ ਅੱਗ ਵੀ ਲਗਾਈ ਹੈ। ਬਹੁਤ ਸਾਰੀਆਂ ਥਾਵਾਂ ਉੱਤੇ ਨੌਜਵਾਨਾਂ ਦੀ ਭੜਕੀ ਭੀੜ ਨੇ ਸੜ੍ਹਕਾਂ ਕੀਤੀਆਂ ਹੋਈਆਂ ਹਨ ਅਤੇ ਜਨਤਕ ਜਾਇਦਾਦ ਦੀ ਭੰਨ-ਤੋੜ ਕੀਤੀ ਜਾ ਰਹੀ ਹੈ। ਜਲੰਧਰ ‘ਚ ਸ਼ਨੀਵਾਰ ਮੁਜ਼ਾਹਰਾਕਾਰੀ ਨੌਜਵਾਨਾਂ ਨੇ ਪੀਏਪੀ ਚੌਕ ਜਾਮ ਕੀਤਾ। ਜਿਸ ਕਰਕੇ ਵਾਹਨਾਂ ਦਾ ਲੰਬਾ ਜਾਮ ਲੱਗ ਗਿਆ। ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਭੰਨ ਤੋੜ ਵੀ ਕੀਤੀ ਗਈ ਹੈ।
Total Views: 478 ,
Real Estate
















