
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਗੁਰਦੁਆਰਾ ‘ਕਰਤਾ-ਏ-ਪਰਵਾਨ’ ‘ਤੇ ਇੱਕ ਅੱਤਵਾਦੀ ਹਮਲਾ ਹੋਇਆ ਹੈ। ਜਿਸ ਵਿਚ ਇੱਕ ਆਮ ਨਾਗਰਿਕ ਅਤੇ ਇੱਕ ਤਾਲਿਬਾਨ ਸੁਰੱਖਿਆ ਕਰਮੀ ਦੀ ਮੌਤ ਹੋ ਗਈ ਹੈ ਅਤੇ ਸੱਤ ਹੋਰ ਜਣੇ ਜਖ਼ਮੀ ਹਨ। ਸ਼ਨਿੱਚਰਵਾਰ ਸਵੇਰੇ ਜਦੋਂ ਗੁਰਦੁਆਰੇ ‘ਤੇ ਹਮਲਾ ਹੋਇਆ ਤਾਂ ਉੱਥੇ ਲਗਭਗ 30 ਜਣੇ ਮੌਜੂਦ ਸਨ। ਅਫ਼ਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਦੇ ਬੁਲਾਰੇ ਮੁੱਲਾ ਅਬਦੁੱਲ ਤਾਰੀਫ਼ ਤਾਕੂਰ ਨੇ ਬੀਬੀਸੀ ਨੂੰ ਕਰਤਾ-ਏ-ਪਰਵਾਨ ਇਲਾਕੇ ਦੇ ਸਿੰਘ ਸਭਾ ਗੁਰਦੁਆਰਾ ਵਿੱਚ ਧਮਾਕੇ ਦੀ ਪੁਸ਼ਟੀ ਕੀਤੀ ਹੈ। ਇਹ ਧਮਾਕਾ ਕਾਰ ਬੰਬ ਰਾਹੀਂ ਕੀਤਾ ਗਿਆ ਹੈ ਅਤੇ ਇਸ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਅਤੇ ਮੌਤ ਹੋਣ ਦਾ ਵੀ ਖ਼ਦਸ਼ਾ ਹੈ। ।
Total Views: 572 ,
Real Estate



















