ਬਠਿੰਡਾ, 16 ਜੂਨ, ਬਲਵਿੰਦਰ ਸਿੰਘ ਭੁੱਲਰ
ਫੌਜ ਵਿੱਚ ਨੌਜਵਾਨਾਂ ਨੂੰ ਭਰਤੀ ਕਰਨ ਲਈ ਕੇਂਦਰ ਸਰਕਾਰ ਦੀ ਲਾਗੂ ਕੀਤੀ ਗਈ ਨਵੀਂ ਯੋਜਨਾ ਅਗਨੀਪਥ ਅਸਲੀ ਵਿੱਚ ਸੈਨਾ ’ਚ ਠੇਕੇ ਤੇ ਭਰਤੀ ਕਰਨ ਦੀ ਸੁਰੂਆਤ ਹੈ। ਇਹ ਯੋਜਨਾ ਅਮਰੀਕਾ ਤੇ ਹੋਰ ਯੂਰਪ ਦੇਸਾਂ ਦੀ ਨਕਲ ਤੇ ਲਾਗੂ ਕੀਤੀ ਜਾ ਰਹੀ ਹੈ, ਪਰ ਉਹਨਾਂ ਦੇਸਾਂ ਦੀ ਸਥਿਤੀ ਤੇ ਹਾਲਾਤ ਭਾਰਤ ਨਾਲੋਂ ਬਹੁਤ ਵੱਖਰੇ ਹਨ। ਇਸ ਲਈ ਇਸ ਯੋਜਨਾ ਲਾਗੂ ਹੋਣ ਨਾਲ ਕੁੱਝ ਮਾੜੇ ਪ੍ਰਭਾਵ ਪੈਣ ਦਾ ਖਦਸ਼ਾ ਵੀ ਪ੍ਰਗਟ ਹੋ ਰਿਹਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐ¤ਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਸੁਝਾਅ ਦਿੱਤਾ ਕਿ ਅਗਨੀਪਥ ਯੋਜਨਾ ਤਹਿਤ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਮੁੱਖ ਰਖਦਿਆਂ ਕੇਂਦਰ ਸਰਕਾਰ ਨੂੰ ਇਸਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਬੀਤੇ ਦਿਨ ਇਹ ਯੋਜਨਾ ਲਾਗੂ ਕਰਨ ਸਮੇਂ ਦੇਸ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਐਲਾਨ ਕੀਤਾ ਸੀ ਕਿ ਇਸ ਯੋਜਨਾ ਅਧੀਨ ਦੇਸ ਪਿਆਰ ਦਾ ਜਜ਼ਬਾ ਰੱਖਣ ਵਾਲੇ ਨੌਜਵਾਨਾਂ ਨੂੰ ਚਾਰ ਸਾਲ ਲਈ ਭਰਤੀ ਕੀਤਾ ਜਾਵੇਗਾ, ਜਿਹਨਾਂ ਨੂੰ ਅਗਨੀਵੀਰ ਕਿਹਾ ਜਾਵੇਗਾ। ਇਹ ਭਰਤੀ ਚਾਰ ਸਾਲਾਂ ਲਈ ਹੋਵੇਗੀ ਅਤੇ ਇਹਨਾਂ ਨੌਜਵਾਨਾਂ ਨੂੰ ਛੇ ਮਹੀਨੇ ਦੀ ਹਥਿਆਰਬੰਦ ਟਰੇਨਿੰਗ ਵੀ ਦਿੱਤੀ ਜਾਵੇਗੀ। ਚਾਰ ਸਾਲਾਂ ਬਾਅਦ ਯੋਗ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਵੇਗਾ ਅਤੇ ਬਾਕੀ ਨੌਜਵਾਨਾਂ ਨੂੰ ਨਕਦ ਰਾਸ਼ੀ ਦੇ ਕੇ ਵਾਪਸ ਕਰ ਦਿੱਤਾ ਜਾਵੇਗਾ।
ਕੇਂਦਰ ਸਰਕਾਰ ਅਗਨੀਪਥ ਯੋਜਨਾ ਤੇ ਮੁੜ ਵਿਚਾਰ ਕਰੇ-ਕਾ: ਸੇਖੋਂ
Total Views: 34 ,
Real Estate