ਨੈਤਿਕਤਾ ਦਾ ਮਨੁੱਖ ਦੇ ਜੀਵਨ ’ਚ ਬਹੁਤ ਵੱਡਾ ਸਥਾਨ  ਡਾੱ. ਸੁਪ੍ਰੀਤ

ਕੇ.ਸੀ.ਕਾਲਜ ’ਚ ਮਨੁੱਖੀ ਨੈਤਿਕ ਕਦਰਾਂ-ਕੀਮਤਾਂ ਅਤੇ ਲਿੰਗ ਸਮਾਨਤਾ ਬਾਰੇ ਦੋ ਰੋਜਾ ਵਰਕਸਾਪ ਕਰਵਾਈ

ਨਵਾਂਸਹਿਰ, 16 ਜੂਨ

ਕੇਸੀ ਕਾਲਜ ਆੱਫ ਐਜੂਕੇਸਨ ਅਤੇ ਕੇਸੀ ਮੈਨੇਜਮੈਂਟ ਕਾਲਜ ਵੱਲੋਂ ਸਾਂਝੇ ਤੌਰ ਤੇ  ਕਰਿਆਮ ਰੋਡ ‘ਤੇ ਸੱਥਿਤ ਕੇਸੀ ਗਰੁੱਪ ਆੱਫ ਇੰਸਟੀਚਿਊਸ਼ਨਜ ਵਿਖੇ ਇੰਟਰਨਲ ਕੱਵਾਲਿਟੀ ਅਸ਼ੋਰੈਂਸ ਸੈੱਲ (ਆਈਕਿਊਏਸੀ) ਦੇ ਸਹਿਯੋਗ ਨਾਲ ਮਨੁੱਖੀ ਨੈਤਿਕ ਕਦਰਾਂ-ਕੀਮਤਾਂ ਅਤੇ ਲਿੰਗ ਸਮਾਨਤਾ ‘ਤੇ ਦੋ ਰੋਜਾ ਵਰਕਸ਼ਾਪ ਲਗਾਈ ਗਈ।  ਮੁੱਖ ਵਕਤਾ  ਜਲੰਧਰ ਦੇ ਐਲਪੀਯੂ ਦੇ ਸ਼ਸ਼ੋਲਜੀ ਵਿਭਾਗ ਦੀ ਸਹਾਇਕ ਡਾਇਰਕੈਟਰ ਡਾ. ਸੁਪ੍ਰੀਤ ਰਹੇ, ਜਦਕਿ ਉਨ੍ਹਾਂ ਦੇ ਨਾਲ ਬੀ.ਐੱਡ ਕਾਲਜ ਪਿ੍ੰਸੀਪਲ ਡਾੱ. ਕੁਲਜਿੰਦਰ ਕੌਰ ਨੇ ਵੀ ਸੰਬੋਧਨ ਕੀਤਾ। ਪਹਿਲੇ ਦਿਨ ਮਨੁੱਖੀ ਨੈਤਿਕ ਕਦਰਾਂ-ਕੀਮਤਾਂ ‘ਤੇ ਬੋਲਦਿਆਂ ਡਾ: ਸੁਪ੍ਰੀਤ ਨੇ ਕਿਹਾ ਕਿ ਨੈਤਿਕਤਾ ਦੀ ਸਾਡੀ ਜਿੰਦਗੀ ’ਚ ਬਹੁਤ ਵੱਡੀ ਥਾਂ ਹੈ,  ਮਨੁੱਖ ਆਪਣੇ ਚੰਗੇ ਵਿਵਹਾਰ ਨਾਲ ਸਾਰਿਆਂ ਤੋਂ ਆਪਣਾ ਕੰਮ ਕਰਵਾ ਸਕਦਾ ਹੈ। ਨੈਤਿਕਤਾ ਮੂਲ ਰੂਪ ’ਚ ਨੀਤੀ ਤੋਂ ਪ੍ਰਾਪਤ ਹੁੰਦੀ ਹੈ। ਨੀਤੀ ਤੋਂ ਪੈਦਾ ਹੋਣ ਵਾਲੀ ਨੈਤਿਕਤਾ ਨੂੰ ਨੈਤਿਕਤਾ ਕਿਹਾ ਜਾਂਦਾ ਹੈ। ਨੀਤੀ ਇੱਕ ਤਰ੍ਹਾਂ ਦੀ ਵਿਚਾਰਧਾਰਾ ਹੈ, ਜਿਸ ਦੇ ਤਹਿਤ ਸਾਡਾ ਸਮਾਜਿਕ ਢਾਂਚਾ ਮਜਬੂਤ ਹੋਇਆ ਹੈ। ਮਨੁੱਖ ਦਾ ਵਿਕਾਸ ਹੌਲੀ-ਹੌਲੀ ਹੁੰਦਾ ਹੈ। ਪਹਿਲਾਂ ਉਹ ਜੰਗਲਾਂ ’ਚ ਰਹਿੰਦਾ ਸੀ। ਮਨੁੱਖ ਦੇ ਵਿਕਾਸ ਨਾਲ ਉਸ ਦਾ ਸਮਾਜਿਕ ਘੇਰਾ ਵਧਿਆ, ਸੋਚ ਵਧੀ,  ਇਸ ਦੇ ਨਾਲ-ਨਾਲ ਨੈਤਿਕਤਾ ਵੀ ਵਧੀ। ਸੁਰੂਆਤੀ ਸਮੇਂ ਤੋਂ ਮੱਧਕਾਲੀਨ ਕਾਲ ਤੱਕ, ਸਮਾਜਿਕ ਵਿਕਾਸ ਦੇ ਅਨੁਪਾਤੀ ਕ੍ਰਮ ’ਚ ਨੈਤਿਕਤਾ ਵਧੀ। ਮਨੁੱਖ ਨੇ ਸਤੀ ਪ੍ਰਥਾ ਸੁਰੂ ਕੀਤੀ ਅਤੇ ਇਸ ਨੂੰ ਮਨੁੱਖ ਨੇ ਆਪਣੀ ਸੂਝ-ਬੂਝ ਦੇ ਨਾਲ ਬੰਦ ਕਰਵਾ ਦਿੱਤਾ। ਡਾ. ਕੁਲਜਿੰਦਰ ਕੌਰ ਨੇ ਦੱਸਿਆ ਕਿ ਨੈਤਿਕਤਾ ਤੋਂ ਬਿਨਾਂ ਸਾਡਾ ਜੀਵਨ ਪਸੂਆਂ ਵਰਗਾ ਹੈ। ਭੋਜਨ ਅਤੇ ਪ੍ਰਜਨਨ ਜੀਵਾਂ ਦੀ ਇੱਕੋ ਇੱਕ ਲੋੜ ਹੈ, ਅਸੀਂ ਮਨੁੱਖ ਹਾਂ। ਰੱਬ ਨੇ ਸਾਨੂੰ ਸੋਚਣ ਦੀ ਸਕਤੀ ਦਿੱਤੀ ਹੈ। ਆਓ ਅਸੀਂ ਸਾਰੇ ਨੈਤਿਕਤਾ ਨੂੰ ਆਪਣੇ ਜੀਵਨ ਮੁੱਲਾਂ ਵਿੱਚ ਸ਼ਾਮਲ ਕਰਕੇ ਆਪਣਾ ਜੀਵਨ ਸਫਲ ਕਰੀਏ। ਆਪ ਜੀਓ ਅਤੇ ਦੂਜਿਆਂ ਨੂੰ ਵੀ ਜੀਣ ਦਿਓ।  ਜਿਸ ਤਰ੍ਹਾਂ ਯੂਰਪ ਵਿੱਚ ਕੁੜੀਆਂ ਅਤੇ ਮੁੰਡਿਆਂ ਨੂੰ ਇਸ ਬਰਾਬਰ ਦੇਖਿਆ ਜਾਂਦਾ ਹੈ, ਉਸੇ ਤਰ੍ਹਾਂ ਸਾਨੂੰ ਵੀ ਸਮਾਜ ’ਚ ਬਰਾਬਰਤਾ ਲਿਆਉਣੀ ਹੋਵੇਗੀ। ਦੂਜੇ ਦਿਨ ਲਿੰਗ ਸਮਾਨਤਾ ‘ਤੇ ਵਰਕਸਾਪ ਦੌਰਾਨ ਡਾ. ਸੁਪ੍ਰੀਤ ਨੇ ਦੱਸਿਆ ਕਿ ਲਿੰਗ ਸਮਾਨਤਾ ਦੇ ਪੱਧਰ ਤੇ ਸਾਰੇ ਪੁਰਸ਼ ਜਾਂ ਔਰਤਾਂ,  ਸਭ ਨੂੰ ਆਰਥਿਕ ਭਾਗੀਦਾਰੀ ਅਤੇ ਫੈਸਲੇ ਲੈਣ ’ਚ ਬਰਾਬਰ ਦੇਖਿਆ ਜਾਂਦਾ ਹੈ। ਮਰਦਾਂ ਨੂੰ ਔਰਤਾਂ ਦੀ ਸੁਰੱਖਿਆ ਕਰਣੀ ਚਾਹੀਦੀ ਹੈ, ਪਰ ਅਨਪੜ੍ਹ ਜਾਂ ਮਾੜੀ ਸੋਚ ਵਾਲੇ ਲੋਕ ਉਨ੍ਹਾਂ ਦੀ ਰੱਖਿਆ ਕਰਨ ਦੀ ਬਜਾਏ ਉਨ੍ਹਾਂ ਦਾ ਸੋਸਣ ਕਰਦੇ ਹਨ। ਸਮਾਜ ਦੀ ਤਰੱਕੀ ਲਈ ਦੋਵਾਂ ਦਾ ਸਹਿਯੋਗ ਜਰੂਰੀ ਹੈ। ਡਾ. ਕੁਲਜਿੰਦਰ ਕੌਰ ਨੇ ਦੱਸਿਆ ਕਿ ਅੱਜ ਔਰਤਾਂ ਹਰ ਖੇਤਰ ’ਚ ਮਰਦਾਂ ਤੋਂ ਅੱਗੇ ਹਨ। ਇਸ ਦਾ ਕਾਰਨੈ ਮਿਹਨਤ, ਨੈਤਿਕਤਾ ਅਤੇ ਪੁਰਸ਼ਾਂ ਵਾਂਗ ਔਰਤਾਂ ਦਾ ਉੱਚ ਵਿਵਹਾਰ,  ਹਾ ਪੱਖੀ ਸੋਚ ਰੱਖਣਾ ਹੈ। ਅੱਜ ਵਿਦੇਸਾਂ ’ਚ ਮੁੰਡੇ ਅਤੇ ਕੁੜੀਆਂ ’ਚ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਹੈ, ਜਿਸ ਕਾਰਨ ਉਹ ਦੇਸ਼ ਤਰੱਕੀ ਕਰ ਰਹੇ ਹਨ। ਕਾਲਜ ਮੈਨੇਜਮੈਂਟ ਵੱਲੋਂ ਡਾ. ਸੁਪ੍ਰੀਤ ਨੂੰ ਸਨਮਾਨਤ ਕੀਤਾ ਗਿਆ। ਮੰਚ ਸੰਚਾਲਨ ਸਹਾਇਕ ਪ੍ਰੋਫੈਸਰ ਬਲਵੰਤ ਰਾਏ ਅਤੇ ਮੋਨਿਕਾ ਧੰਮ ਨੇ ਕੀਤਾ। ਮੌਕੇ ਤੇ ਮੈਨੇਜਮੈਂਟ ਕਾਲਜ ਪਿ੍ੰਸੀਪਲ ਡਾ. ਸਬਨਮ, ਡਾ. ਰਸ਼ਮੀ ਗੁਜਰਾਤੀ, ਸਹਾਇਕ ਪ੍ਰੋਫੈਸਰ ਅਮਨਪ੍ਰੀਤ ਕੌਰ, ਜਗਦੀਪ ਸਿੰਘ, ਪ੍ਰਵੀਨ ਕੌਰ, ਮਨਜੀਤ ਕੁਮਾਰ, ਪ੍ਰਭਜੋਤ ਸਿੰਘ, ਰਮਿੰਦਰਜੀਤ ਕੌਰ, ਇੰਜ. ਹਰਪ੍ਰੀਤ ਕੌਰ, ਪ੍ਰੋ. ਮਨਮੋਹਨ ਸਿੰਘ, ਸੁਖਵਿੰਦਰ ਸਿੰਘ ਅਤੇ ਵਿਪਨ ਕੁਮਾਰ ਹਾਜਰ ਸਨ।

Total Views: 88 ,
Real Estate