
ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਉਪਰੰਤ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬੇਹੱਦ ਭਾਵੁਕ ਸਪੀਚ ਦਿਤੀ। ਜਿਸ ਨੂੰ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ। ਉਮ੍ਹਾਂ ਕਿਹਾ ”ਮੇਰਾ ਮੁੰਡਾ ਸੰਤ ਸੁਭਾਅ ਦਾ ਬੰਦਾ ਸੀ, ਉਹ ਕਿਸੇ ਬਾਰੇ ਮਾੜਾ ਨਹੀਂ ਸੋਚਦਾ ਸੀ, ਜੇਕਰ ਉਹ ਅਜਿਹਾ ਹੁੰਦਾ ਤਾਂ ਆਪਣੀ ਸੁਰੱਖਿਆ ਲਈ ਬੰਦੇ ਰੱਖ ਸਕਦਾ ਸੀ।” ਉਨ੍ਹਾਂ ਸੋਸ਼ਲ ਮੀਡੀਆ ਨੂੰ ਖਾਸ ਤੌਰ ਉੱਤੇ ਅਪੀਲ ਕੀਤੀ ਤੇ ਕਿਹਾ ਕਿ ਕਿਸੇ ਬਾਰੇ ਵੀ ਗਲਤ ਜਾਣਕਾਰੀਆਂ ਨਾ ਫੈਲਾਏ।ਬਲਕੌਰ ਸਿੰਘ ਨੇ ਕਿਹਾ, ”ਸਿੱਧੂ ਨੇ ਜੇਕਰ ਕੋਈ ਗਲ਼ਤ ਕੰਮ ਕੀਤੇ ਹੁੰਦੇ ਤਾਂ 5-7 ਗੰਨਮੈਨ ਰੱਖ ਲੈਂਦਾ। ਉਸ ਨੇ ਕਸਮ ਖਾ ਕੇ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਗਲ਼ਤ ਕੰਮ ਵਿਚ ਸ਼ਾਮਲ ਨਹੀਂ ਸੀ।”ਉਹਨਾਂ ਕਿਹਾ ਕਿ ਮੈਂ ਸੋਸ਼ਲ ਮੀਡੀਆ ਨੂੰ ਅਪੀਲ ਕਰਦਾ ਹਾਂ ਕਿ ਮੇਰੇ ਪੁੱਤ ਦੇ ਸਿਵੇ ਉੱਤੇ ਝੂਠੀਆਂ ਖ਼ਬਰਾਂ ਨਾ ਬਣਾਓ। ਲੋਕ ਸਿੱਧੂ ਮੂਸੇਵਾਲਾ ਦੇ ਨਾਂ ਉੱਤੇ ਬਣਾਏ ਗਏ ਫੇਕ ਖਾਤਿਆ ਉੱਤੇ ਭਰੋਸਾ ਨਾ ਕਰਨ।”ਮੈਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਵੇਗੀ , ਉਹ ਮੁਕੰਮਲ ਜਾਣਕਾਰੀ ਲਾਇਵ ਹੋ ਕੇ ਆਪ ਦਿਆਂਗੇ, ਇਨਸਾਫ ਲਈ ਸਰਕਾਰ ਨੂੰ ਅਜੇ ਕੁਝ ਸਮਾਂ ਦੇਣਾ ਹੈ।”



















