
ਭਾਰਤ ਦੇ ਕਦੇ ਸਭ ਤੋਂ ਖੁਸ਼ਹਾਲ ਰਹੇ ਸੂਬੇ ਪੰਜਾਬ ਅੰਦਰ ਜ਼ਮੀਨਦੋਜ਼ ਪਾਣੀ ਬਾਰੇ ਜਦੋਂ ਜਾਣਕਾਰੀ ਮਿਲਦੀ ਹੈ ਤਾਂ ਝਟਕਾ ਜਿਹਾ ਲੱਗਦਾ…ਅਜੇ ਕੁਝ ਕੁ ਸਾਲ ਹੋਏ ਨੇ ਜਦੋਂ ਸਾਉਣ ਮਹੀਨੇ ਮੋਹਲੇਧਾਰ ਬਾਰਿਸ਼ ਹੁੰਦੀ ਸੀ ਤੇ ਪਾਣੀ ਦਾ ਲੈਵਲ ਦਸ ਬਾਰਾਂ ਫੁੱਟ ਤੇ ਸੀ!!ਇਸ ਤੋਂ ਪਿੱਛੋਂ ਪਾਣੀ ਦਾ ਲੈਵਲ ਡੂੰਘਾ ਹੋਣ ਦੇ ਨਾਲ ਨਾਲ ਉਸਦੀ ਕਵਾਲਿਟੀ ਤੇ ਦਿਨੋ ਦਿਨ ਅਸਰ ਹੁੰਦਾ ਗਿਆ!!
ਇਸ ਪਿੱਛੋਂ ਆਈ ਵਾਰੀ ਪਾਣੀ ਦੇ ਵਪਾਰੀਆਂ ਦੀ!!ਬੋਤਲਬੰਦ ਪਾਣੀ ਤੋਂ ਸ਼ੁਰੂ ਹੋਕੇ ਵਾਇਆ ਫਿਲਟਰ ਹੌਲੀ ਹੌਲੀ Reverseosmos ਤੱਕ ਪਹੁੰਚਦੇ ਹੋਏ ਅੱਜ ਇਹਨਾਂ ਦੇ ਗੁਲਾਮ ਹੋ ਗਏ ਹਾਂ!!RO ਕੰਪਨੀਆਂ ਨੇ ਸਮੇਂ ਦੀ ਨਬਜ਼ ਪਹਿਚਾਣਦੇ ਹੋਏ ਸਾਫ਼ ਪਾਣੀ ਦਾ ਧੂੰਆਂਧਾਰ ਪ੍ਰਚਾਰ ਕਰਦੇ ਹੋਏ ਇਸ low tds ਪਾਣੀ ਨੂੰ ਦਿਹਾੜੀਦਾਰ ਦੇ ਘਰ ਤੱਕ ਵੀ ਪਹੁੰਚਾ ਦਿੱਤਾ ਹੈ!!
ਬੜਾ ਦੁੱਖ ਲੱਗਦਾ ਹੈ ਜਦੋਂ ਪਿੰਡਾਂ ਚ ਕਰੋੜਾਂ ਦੀ ਲਾਗਤ ਨਾਲ ਖੜੇ ਕੀਤੇ ਅਕਾਲੀ ਸਰਕਾਰ ਦੁਆਰਾ ਵਾਟਰ ਵਰਕਸ ਪ੍ਰਾਜੈਕਟ ਚਿੱਟੇ ਹਾਥੀ ਬਣੇ ਦੇਖੀਦਾ!!ਜਦੋਂ ਇਹ ਚੱਲਦੇ ਸਨ ਤਾਂ ਇਹਨਾਂ ਦੁਆਰਾ ਡੂੰਘੇ ਬੋਰਾਂ ਦਾ ਸਾਫ਼ ਪਾਣੀ ਪਿੰਡ ਦੇ ਲੋਕਾਂ ਵੱਲੋਂ ਛੱਪੜਾਂ ਚ ਛੱਡਿਆ ਗਿਆ ਜਾਂ ਪਸ਼ੂਆਂ ਦੀ ਖੁਰਲੀ ਚ!!ਆਪਣੇ ਪੀਣ ਲਈ ਪੰਦਰਾਂ ਤੋਂ ਵੀਹ ਹਜ਼ਾਰ ਦਾ ਫੈਸ਼ਨਯੁਕਤ RO ਦਾ ਪਾਣੀ!!
ਜਦੋਂ ਕੰਪਨੀਆਂ ਦੇ ਨੁਮਾਇੰਦੇ ਸਾਡੇ ਘਰਾਂ ਚ ਪ੍ਰਚਾਰ ਲਈ ਆਓਂਦੇ ਹਨ ਤਾਂ ਉਹ ਗਲਤ ਢੰਗ ਨਾਲ calibrated ਕੀਤੇ ਮੀਟਰ ਨਾਲ tds ਮਾਪਦੇ ਹਨ ਤੇ ਹਰ ਛੋਟੇ ਵੱਡੇ ਘਰ ਲਈ RO ਸਿਸਟਮ ਨੂੰ ਰੈਕਮੇੰਡ ਕਰਦੇ ਹਨ !!ਪਰ ਦੋਸਤੋ ਇਹ ਰੁਝਾਨ ਬਹੁਤ ਖਤਰਨਾਕ ਹੈ!!
ਮੰਨਿਆ ਕਿ ਪੰਜਾਬ ਦੇ ਕੁਝ ਖੇਤਰਾਂ ਵਿੱਚ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਕਰਨ ਕਰਕੇ ਅਤੇ ਕੈਮੀਕਲ ਯੁਕਤ ਉਦਯੋਗਿਕ ਰਹਿੰਦ ਖੂਹੰਦ ਕਰਕੇ ਪਾਣੀ ਦੀ ਕਵਾਲਿਟੀ ਖਰਾਬ ਹੋਈ ਹੈ ਪਰ ਬਾਕੀ ਦੇ ਸੇਫ਼ ਜੋਨਜ਼ ਅੰਦਰ ਵੀ ਲੋਕ ਫਿਲਟਰ ਪਾਣੀ ਨੂੰ ਅਪਣਾ ਰਹੇ ਹਨ ਜੋ ਸਾਡੇ ਸਰੀਰਕ ਪ੍ਰਤੀਰੋਧ ਸਿਸਟਮ ਨੂੰ ਘਟਾਉਣ ਲਈ ਸਿਧੇ ਤੌਰ ਤੇ ਜ਼ਿੰਮੇਵਾਰ ਹਨ!!
ਸਾਨੂੰ ਸਭ ਨੂੰ ਘਰਾਂ ਅੰਦਰ ਛੋਟੀ ਜਿਹੀ ਕੀਮਤ ਦਾ tds ਮੀਟਰ ਰੱਖਣਾ ਚਾਹੀਦਾ ਹੈ ਤੇ ਲਗਭਗ 500 tds ਤੱਕ ਦੇ ਪਾਣੀ ਨੂੰ ਸਹੀ ਮੰਨਦੇ ਹੋਏ RO ਸਿਸਟਮ ਨੂੰ Bye ਕਰਨਾ ਚਾਹੀਦਾ ਹੈ!!ਕਿਓਂਕਿ RO ਸਿਸਟਮ ਪਾਣੀ ਵਿਚੋਂ ਸਾਰੇ ਕੁਦਰਤੀ ਖਣਿਜਾਂ ਨੂੰ ਛਾਣ ਕੇ ਵੇਸਟ ਪਾਣੀ ਚ ਭੇਜ ਦਿੰਦਾ ਹੈ!!ਇਹ ਇੱਕ ਵੱਡਾ ਵਪਾਰਿਕ ਝਾਂਸਾ ਹੈ,ਆਓ ਇਸਤੋਂ ਬਚੀਏ!!
ਇੰਜੀ ਪ੍ਰੇਮ ਸਿੰਘ ਕਲੇਰ
9646113251



















