
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਪੋਰਟਰਵਿੱਲ (ਕੈਲੀਫੋਰਨੀਆਂ)
ਸਥਾਨਿਕ ਗੁਰਦੁਆਰਾ ਸਿੱਖ ਸੈਂਟਰ ਦੇ ਹੈੱਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਜੀ ਅਤੇ ਸਹਾਇਕ ਭਾਈ ਸੁਰਿੰਦਰਪਾਲ ਸਿੰਘ ਪਿਛਲੇ ਸਵਾ ਅੱਠ ਸਾਲ ਤੋਂ ਗੁਰੂ ਘਰ ਵਿਖੇ ਆਪਣੀਂ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਗਈ। ਗੁਰੂ ਘਰ ਦੇ ਪ੍ਰਬੰਧਕਾਂ ਅਤੇ ਸੰਗਤਾਂ ਵੱਲੋਂ ਦੱਸਿਆ ਗਿਆ ਕਿ ਭਾਈ ਸਾਹਿਬ ਹੋਣਾ ਨੇ ਗੁਰਦੁਆਰਾ ਸਾਹਿਬ ਦੇ ਸੁੰਦਰੀਕਰਨ ਦਾ ਕੰਮ ਮੁਕੰਮਲ ਕਰਵਾਇਆ ਇਸਦੇ ਨਾਲ ਹੀ ਗੁਰੂ ਘਰ ਵਿੱਚ ਬਹੁਤ ਹੀ ਸੇਵਾ ਭਾਵਨਾ ਨਾਲ ਕਥਾ, ਕੀਰਤਨ ਤੇ ਵਿਚਾਰਾਂ ਦੀ ਹਾਜ਼ਰੀ ਭਰੀ ਉਸਦੇ ਨਾਲ ਨਾਲ ਇਥੋਂ ਦੇ ਬੱਚਿਆਂ ਨੂੰ ਵੀ ਗੁਰੂ ਘਰ ਨਾਲ ਜੋੜਿਆ ਉਹਨਾਂ ਨੂੰ ਕੀਰਤਨ , ਤਬਲਾ ਅਤੇ ਗੁਰਬਾਣੀ ਦੀ ਸੰਥਿਆ ਕਰਵਾਈ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਅਤੇ ਹੋਰ ਅਨੇਕਾਂ ਸੇਵਾਵਾਂ ਨਿਭਾਈਆਂ ਗਈਆਂ। ਗੁਰਦੁਆਰਾ ਸਾਹਿਬ ਲਈ ਕੀਤੇ ਕਾਰਜਾਂ ਨੂੰ ਹਮੇਸ਼ਾ ਹੀ ਸੰਗਤਾਂ ਯਾਦ ਰੱਖਣਗੀਆਂ। ਕੱਲ ਦੇ ਦੀਵਾਨਾਂ ਮੌਕੇ ਭਾਈ ਸਾਹਿਬ ਹੌਣਾ ਨੂੰ ਵਿਦਾਇਗੀ ਸਮੇਂ ਸਮੂਹ ਸੰਗਤਾਂ ਦੀਆਂ ਨਮ ਅੱਖਾਂ ਵਿੱਚੋਂ ਉਹਨਾਂ ਦਾ ਪਿਆਰ ਡੁੱਲ ਰਿਹਾ ਸੀ ਸੰਗਤਾਂ ਅਤੇ ਭਾਈ ਸਾਹਿਬ ਦਾ ਭਾਵੁਕ ਪਿਆਰ ਦੇਖਕੇ ਹੀ ਪਤਾ ਚੱਲ ਰਿਹਾ ਸੀ ਕਿ ਦੋਵੇਂ ਭਾਈ ਸਾਹਿਬ ਹੁਰਾਂ ਨੇ ਸਮੂਹ ਸੰਗਤ ਦੇ ਹਿਰਦੇ ਵਿੱਚ ਆਪਣੀ ਚੰਗੀ ਜਗ੍ਹਾ ਬਣਾਈ ਹੈ। ਭਾਈ ਸਾਹਿਬ ਨੇ ਵੀ ਦੱਸਿਆ ਕਿ ਉਹਨਾਂ ਨੂੰ ਸੰਗਤਾਂ ਵੱਲੋਂ ਹਮੇਸ਼ਾ ਪਰਿਵਾਰ ਵਾਲਾਂ ਪਿਆਰ ਸਤਿਕਾਰ ਮਿਲਿਆ ਪ੍ਰਬੰਧਕਾਂ ਨੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਨਾ ਸਿਰਫ ਗ੍ਰੀਨ ਕਾਰਡ ਦਵਾਇਆ ਉਹਨਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾਇਆ ਉਹਨਾਂ ਨੇ ਕਿਹਾ ਕਿ ਸੰਗਤਾਂ ਦੇ ਇਸ ਪਿਆਰ ਲਈ ਹਮੇਸ਼ਾ ਰਿਣੀ ਰਹਿਣਗੇ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਡਾਃ ਪਿਆਰਾ ਸਿੰਘ ਪੰਨੂੰ ਵੱਲੋਂ ਭਾਈ ਸਾਹਿਬ ਹੋਣਾ ਨੂੰ ਸਿਰੋਪਾਉ ਦੀ ਬਖਸ਼ਿਸ਼ ਕਰਕੇ ਵਿਸ਼ੇਸ਼ ਸਨਮਾਨ ਵੀ ਕੀਤਾ ਉਹਨਾਂ ਵੱਲੋਂ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਵਿਦਾਇਗੀ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ,ਪ੍ਰਬੰਧਕੀ ਮੈਂਬਰ ਅਤੇ ਸੰਗਤਾਂ ਹਾਜ਼ਰ ਸਨ
Total Views: 286 ,
Real Estate















