‘ਅਜੇ ਤਾਂ ਮੇਰੇ ਪੁੱਤ ਦਾ ਸਿਵਾ ਵੀ ਠੰਢਾ ਨਹੀਂ ਹੋਇਆ’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਪਣੇ ਮਰਹੂਮ ਪੁੱਤਰ ਦੇ ਇੰਸਟਾਗ੍ਰਾਮ ਤੋਂ ਲਾਈਵ ਹੋਏ।ਉਨ੍ਹਾਂ ਨੇ ਆਪਣੇ ਚੋਣ ਲੜਨ ਦੀਆਂ ਅਟਕਲਾਂ ਨੂੰ ਕੋਰੀ ਅਫ਼ਵਾਹ ਦੱਸਿਆ।ਸ਼ੁੱਕਰਵਾਰ ਨੂੰ ਉੱਘੇ ਖੇਤੀ-ਆਰਥਿਕਤਾ ਮਾਹਰ ਸਰਦਾਰਾ ਸਿੰਘ ਜੌਹਲ ਨੇ ਬਲਕੌਰ ਸਿੰਘ ਨੂੰ ਸੰਗਰੂਰ ਤੋਂ ਬਿਨਾਂ ਵਿਰੋਧ ਜਿਤਾਉਣ ਦੀ ਅਪੀਲ ਕੀਤੀ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਉਨ੍ਹਾਂ ਦੇ ਸੁਝਾਅ ਦਾ ਸਮਰਥਨ ਵੀ ਕੀਤਾ ਸੀ।
ਹਾਲਾਂਕਿ ਬਲਕੌਰ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੇ ਚੋਣ ਲੜਨ ਦੀਆਂ ਚਲਦੀਆਂ ਗੱਲਾਂ ਦੇਖ ਕੇ ਉਨ੍ਹਾਂ ਦਾ ਮਨ ਬੜਾ ਦੁੱਖਦਾ ਹੈ।ਉਨ੍ਹਾਂ ਨੇ ਕਿਹਾ, ”ਸੋਸ਼ਲ ਮੀਡੀਆ ‘ਤੇ ਜੋ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ। ਉਨ੍ਹਾਂ ‘ਤੇ ਯਕੀਨ ਨਾ ਕਰੋ। ਅਜੇ ਤਾਂ ਮੇਰੇ ਪੁੱਤ ਦਾ ਸਿਵਾ ਵੀ ਠੰਢਾ ਨਹੀਂ ਹੋਇਆ। ਮੇਰਾ ਚੋਣ ਲੜਨ ਦਾ ਕੋਈ ਮਨ ਨਹੀਂ ਹੈ।” ਉਨ੍ਹਾਂ ਨੇ ਕਿਹਾ ਕਿ ਤੁਸੀਂ ਸਾਰਿਆਂ ਨੇ ”ਦੁੱਖ ਵਿੱਚ ਮੇਰਾ ਸਾਥ ਦਿੱਤਾ ਹੈ ਤੁਹਾਡਾ ਬਹੁਤ ਧੰਨਵਾਦ”। ਬਲਕੌਰ ਸਿੰਘ ਨੇ ਕਿਹਾ ਕਿ ਅੱਠ ਤਰੀਕ ਨੂੰ ਮੇਰੇ ਪੁੱਤ ਦਾ ਭੋਗ ਹੈ ਉਹ ਉਸ ”ਦਿਨ ਦਿਲ ਖੋਲ੍ਹ ਕੇ ਗੱਲ ਕਰਨਗੇ।”
Total Views: 433 ,
Real Estate