ਗੁਟਕਾ ਸਾਹਿਬ ‘ਤੇ ਛਾਪੀ ਗਈ ਮ੍ਰਿਤਕ ਵਿਅਕਤੀ ਦੀ ਤਸਵੀਰ

ਮੱਧ ਪ੍ਰਦੇਸ਼ ਦੇ ਇੰਦੌਰ ‘ਚ ਇਕ ਨੌਜਵਾਨ ਨੇ ਆਪਣੇ ਕਰੀਬੀ ਦੋਸਤ ਦੀ ਮੌਤ ਤੋਂ ਬਾਅਦ ਉਸ ਦੀ ਤਸਵੀਰ ਗੁਟਕਾ ਸਾਹਿਬ ‘ਚ ਛਪਵਾ ਦਿੱਤੀ। ਇੰਦੌਰ ਦੇ ਸਿੰਧੀ ਪਰਿਵਾਰ ਦੇ ਇਕ ਵਿਅਕਤੀ ਨੇ ਆਪਣੇ ਕਰੀਬੀ ਦੋਸਤ ਦੀ ਯਾਦ ਵਿਚ ਪਵਿੱਤਰ ਗੁਟਕਾ ਸਾਹਿਬ ਹਿੰਦੀ ਵਿਚ ਛਾਪਿਆ ਅਤੇ ਉਸ ਵਿਚ ਮ੍ਰਿਤਕ ਦੀ ਤਸਵੀਰ ਵੀ ਛਾਪ ਦਿੱਤੀ। ਸ਼੍ਰੋਮਣੀ ਕਮੇਟੀ ਅਨੁਸਾਰ ਸਿੰਧੀ ਪਰਿਵਾਰ ਦੇ ਇੱਕ ਮੈਂਬਰ ਵੱਲੋਂ ਕੀਤੀ ਇਸ ਕਾਰਵਾਈ ਨਾਲ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਜਲਦ ਹੀ SGPC ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇਗੀ।
Total Views: 304 ,
Real Estate