ਪੰਜਾਬ ‘ਚ ਨਿੱਜੀ ਖਰੀਦਦਾਰਾਂ ਦੁਆਰਾ ਕਣਕ ਦੀ ਖਰੀਦ ‘ਚ 6 ਫੀਸਦੀ ਦਾ ਵਾਧਾ

ਪੰਜਾਬ ਅਤੇ ਹਰਿਆਣਾ ਵਿੱਚ ਮੰਡੀਆਂ ਵੀਰਵਾਰ ਤੋਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਫਸਲ ਖਰੀਦਣ ਵਿੱਚ ਨਿੱਜੀ ਖਰੀਦਦਾਰਾਂ ਦੀ ਵੱਡੀ ਭੂਮਿਕਾ ਰਹੀ ਹੈ। ਇਸ ਸਾਲ ਨਿੱਜੀ ਖਰੀਦਦਾਰਾਂ ਦੁਆਰਾ ਖਰੀਦ ਵਿੱਚ 6 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ ਜੋ ਕਿ ਪਿਛਲੇ ਸਾਲਾਂ ਵਿੱਚ ਕਾਫੀ ਘੱਟ ਰਿਹਾ ਹੈ। ਨਿੱਜੀ ਖਰੀਦ ਨਾਲ ਇਸ ਵਾਰ ਕਿਸਾਨਾਂ ਨੂੰ ਇਹ ਮੌਕਾ ਵੀ ਮਿਲਿਆ ਕਿ ਉਹ ਆਪਣੀਆਂ ਫਸਲਾਂ ਐੱਮਐੱਸਪੀ (ਨਿਊਨਤਮ ਸਮਰਥਨ ਮੁੱਲ) ਨਾਲੋਂ ਵਧੇਰੇ ਮੁੱਲ ‘ਤੇ ਵੇਚ ਸਕਣ। ਪੰਜਾਬ ਮੰਡੀ ਬੋਰਡ ਦੇ ਡੇਟਾ ਤੋਂ ਜਾਣਕਾਰੀ ਮਿਲਦੀ ਹੈ ਕਿ ਇਸ ਵਾਰ ਪੰਜਾਬ ਦੀਆਂ ਸਾਰੀਆਂ ਮੰਡੀਆਂ ਤੋਂ 101।50 ਲੱਖ ਟਨ ਕਣਕ ਦੀ ਖਰੀਦ ਹੋਈ ਹੈ, ਜਿਸ ਵਿੱਚੋਂ ਨਿੱਜੀ ਖਰੀਦਦਾਰਾਂ ਨੇ 6 ਫੀਸਦੀ ਭਾਵ 5।98 ਲੱਖ ਟਨ ਕਣਕ ਖਰੀਦੀ ਹੈ।
ਬਜ਼ਾਰ ਵਿੱਚ ਐੱਮਐੱਸਪੀ 2,015 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਸੀ ਜਿਸ ਕਰਕੇ ਕਿਸਾਨਾਂ ਨੇ ਪ੍ਰਾਈਵੇਟ ਖਰੀਦਦਾਰਾਂ ਦਾ ਰੁਖ ਕੀਤਾ ਜੋ ਕਿ ਉਨ੍ਹਾਂ ਨੂੰ 2,150 ਰੁਪਏ ਪ੍ਰਤੀ ਕੁਇੰਟਲ ‘ਤੇ ਦੇ ਰਹੇ ਸਨ।ਦੂਜੇ ਪਾਸੇ ਹਰਿਆਣਾ ‘ਚ ਕਣਕ ਦੀ ਖਰੀਦ ‘ਚ 50 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਆਪਣੀ ਫਸਲ ਦਾ ਜ਼ਿਆਦਾ ਮੁੱਲ ਪ੍ਰਾਪਤ ਕਰਨ ਦੀ ਉਮੀਦ ‘ਚ ਇਸਨੂੰ ਰੱਖੀ ਬੈਠੇ ਹਨ। ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਦਾ ਕਹਿਣਾ ਹੈ ਕਿ ਕਿਸਾਨ ਆਪਣੀ ਫਸਲ ਮੰਡੀ ਵਿੱਚ ਲਿਆ ਹੀ ਨਹੀਂ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਐੱਮਐੱਸਪੀ ਨਾਲੋਂ ਜ਼ਿਆਦਾ ਮੁੱਲ ਮਿਲ ਰਿਹਾ ਸੀ।

Total Views: 359 ,
Real Estate