
ਦਵਿਦਰ ਸਿੰਘ ਸੋਮਲ
ਯੁਕਰੇਨੀਅਨ ਮੁੱਖੀ ਰਾਸ਼ਟਰਪਤੀ ਜੇਲਨੇਸਕੀ ਨੇ ਕਿਹਾ ਹੈ ਕੀ ਯੁਕਰੇਨ ਦਾ ਕਈ ਮਿਲਿਅਨ ਟਨ ਅਨਾਜ ਖਰਾਬ ਹੋ ਸਕਦਾ ਕਿਉਕਿ ਰਸ਼ੀਆ ਨੇ ਉਸਦੀਆ ਬਲੈਕ ਸੀ ਬੰਦਰਗਾਹਾ ਦੀ ਘੇਰਾਬੰਦੀ ਕੀਤੀ ਹੋਈ ਏ। ਆਸਟਰਲੇਈਨ ਨਿਊਜ ਪ੍ਰੋਗਰਾਮ ਸਿਕਸਟੀ ਮਿੰਟਸ ਨਾਲ ਗੱਲਬਾਤ ਦੌਰਾਨ ਪ੍ਰਜੀਡੇਂਟ ਜੇਲਨੇਸਕੀ ਨੇ ਕਿਹਾ ਰੂਸ ਸਾਡੀਆ ਸ਼ਿੱਪਸ ਨੂੰ ਆਉਣ ਜਾਣ ਨਹੀ ਦੇ ਰਿਹਾ ਉਹ ਬਲੇਕ ਸੀ ਨੂੰ ਕੰਟਰੋਲ ਕਰ ਰਿਹਾ।
ਉਹਨਾਂ ਆਖਿਆ ਕੇ ਰਸ਼ੀਆ ਸਾਡੇ ਮੁੱਲਖ ਦੇ ਅਰਥਚਾਰੇ ਦੀ ਪੂਰੀ ਤਰਾ ਘੇਰਾਬੰਦੀ ਕਰਨਾ ਚਾਹੁੰਦਾ ਹੈ।
ਕਾਬਿਲ ਏ ਜ਼ਿਕਰ ਹੈ ਕੀ ਯੁਨਾਇਟਡ ਨੇਸ਼ਨਸ ਦੇ ਅਨੁਸਾਰ ਵਿਸ਼ਵ ਦੀ ਅੰਨ ਪੈਦਾਵਾਰ ਅੰਦਰ ਰਸ਼ੀਆ ਅਤੇ ਯੁਕਰੇਨ ਦੋਵੇ ਅਹਿਮ ਭੂਮਿਕਾ ਨਿਭਾਉਦੇ ਨੇ।ਇਹਨਾਂ ਦਾ ਸੰਸਾਰ ਦੇ ਸਨਫਲਾਵਰ ਸੂਰਜਮੁਖੀ ਤੇਲ ਅਤੇ ਬੀਜਾ ਵਿੱਚ 53 ਪ੍ਰਤੀਸ਼ਤ ਅਤੇ ਵੀਟ ਭਾਵ ਕਣਕ ‘ਚ ਸਤਾਈ ਪ੍ਰਤੀਸ਼ਤ ਹਿੱਸਾ ਹੈ।
ਇਸ ਗੱਲ ਲਈ ਚਿੰਤਾਵਾ ਵਧ ਰਹੀਆ ਨੇ ਕੇ ਇਹ ਜੰਗ ਯੂਰਪ ਏਸ਼ੀਆ ਅਤੇ ਅਫਰੀਕਾ ਅੰਦਰ ਫੂਡ ਕਰਾਈਸਸ ਭੋਜਨ ਸੰਕਟ ਨੂੰ ਜਨਮ ਦੇ ਸਕਦੀ ਹੈ।
ਇਸੇ ਦਰਮਿਆਨ ਕਈ ਕੋਸ਼ਿਸ਼ਾ ਤੋ ਬਾਅਦ ਆਖਿਰਕਾਰ ਮਾਰੀਉਪਲ ਦੇ ਸਟੀਲ ਪਲਾਂਟ ‘ਚ ਚਲ ਰਹੀ ਜੰਗ ਕਾਰਣ ਫਸੇ ਲੋਕਾ ਨੂੰ ਕੱਢਣ ਦੇ ਕੰਮ ਦੀ ਸ਼ੁਰੂਆਤ ਹੋਈ।ਮੀਡੀਆ ਰਿਪੋਰਟਾ ਅਨੁਸਾਰ ਸੌ ਦੇ ਕਰੀਬ ਫਸੇ ਹੋਏ ਲੋਕਾ ਨੂੰ ਸਟੀਲ ਪਲਾਂਟ ਵਿੱਚੋ ਕੱਢਿਆ ਗਿਆ ਜੋ ਯੁਕਰੇਨੀਅਨ ਫਾਈਟਰਜ ਦੇ ਨਾਲ ਉੱਥੇ ਮੌਜੂਦ ਸੰਨ।ਇੱਕ ਔਰਤ ਨੇ ਬਾਹਰ ਨਿੱਕਲ ਕੇ ਕਿਹਾ ਕੇ ਉਹਨਾਂ ਦੋ ਮਹੀਨੀਆ ਤੋ ਸੂਰਜ ਨਹੀ ਸੀ ਵੇਖਿਆ।
ਹਜੇ ਕਾਫੀ ਹੋਰ ਸਿਵੇਲੀਅਨਜ ਸਟੀਲ ਪਲਾਂਟ ਅੰਦਰ ਫਸੇ ਹੋਏ ਨੇ ਜਿਸ ਵਾਰੇ ਯੁਕਰੇਨੀਅਨ ਰਾ਼ਸ਼ਟਰਪਤੀ ਦਾ ਕਹਿਣਾ ਹੈ ਕੀ ਉਹਨਾਂ ਨੂੰ ਉਮੀਦ ਹੈ ਕੇ ਹੋਰ ਲੋਕਾ ਨੂੰ ਕੱਢਿਆ ਜਾ ਸਕੇਗਾ।
ਤਾਜੀਆ ਰਿਪੋਰਟਾ ਮੁਤਾਬਿਕ ਮਾਰੀਉਪਲ ਦੇ ਸਟੀਲ ਪਲਾਂਟ ‘ਚ ਰਸ਼ੀਅਨ ਫੌਜ ਵਲੋ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਪਲਾਂਟ ਦਾ ਦਿਫਾ ਕਰ ਰਹੇ ਯੁਕਰੇਨੀਅਨ ਨੇਸ਼ਨਲ ਗਾਰਡ ਕਮਾਂਡਰ ਡੇਨਿਸ ਸ਼ਲੇਗਾ ਨੇ ਆਖਿਆ ਕੇ ਫਸੇ ਹੋਏ ਲੋਕਾ ਨੂੰ ਲੇਕੇ ਨਿਕਲੀਆ ਬੱਸਾ ਦੇ ਸਥਾਨ ਤੋ ਜਾਣ ਉਪਰੰਤ ਫਾਈਰਿੰਗ ਸ਼ੁਰੂ ਹੋ ਗਈ।ਮਿਸਟਰ ਸ਼ਲੇਗਾ ਦੇ ਮੁਤਾਬਿਕ ਹਜੇ ਵੀ ਅੰਦਾਜਨ ਕਈ ਸੇਕੜੇ ਸਿਵੇਲੀਅਨਜ ਅਤੇ ਲਗਭਗ ਪੰਜ ਸੋ ਫੱਟੜ ਯੁਕਰੇਨੀਅਨ ਸੈਨਿਕ ਪਲਾਂਟ ਅੰਦਰ ਮੌਜੂਦ ਨੇ।
ਯੁਕਰੇਨ ਦੇ ਪੂਰਬੀ ਇਲਾਕੇ ਡੋਨਬਾਸ ਅੰਦਰ ਮੌਜੂਦ ਬੀਬੀਸੀ ਦੇ ਸੰਵਾਦਦਾਤਾ ਦਾ ਕਹਿਣਾ ਹੈ ਕੀ ਰਸ਼ੀਅਨ ਫੌਜ ਖਿੱਤੇ ‘ਚ ਅੱਗੇ ਹੌਲੀ-੨
ਵਧ ਰਹੀ ਹੈ।
ਖਾਰਕੀਵ ਦੇ ਇਲਾਕਾਈ ਗਵਰਨਰ ਨੇ ਨਾਗਰਿਕਾ ਨੂੰ ਚੌਕਸ ਰਹਿਣ ਦੀ ਬੇਨਤੀ ਕੀਤੀ ਹੈ ਕਿਉਕਿ ਉਹਨਾਂ ਦਾ ਕਹਿਣਾ ਹੈ ਕੀ ਖਿੱਤੇ ‘ਚ ਗੋਲੀਬਾਰੀ ਸ਼ੈਲਿੰਗ ਬਹੁਤ ਤੇਜ ਹੈ।



















