ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਿਨਾਂ ਇਜਾਜ਼ਤ ਸ਼ਹਿਰ ਵਿੱਚ ਪੋਸਟਰ ਅਤੇ ਬੈਨਰ ਲਗਾਉਣ ਦੇ ਦੋਸ਼ ਹੇਠ 29,390 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਚੰਡੀਗੜ੍ਹ ਨਗਰ ਨਿਗਮ ਦੇ ਅਧਿਕਾਰੀਆਂ ਮੁਤਾਬਕ ਇਹ ਨੋਟਿਸ ਉਸ ਸਮੇਂ ਭੇਜਿਆ ਗਿਆ, ਜਦੋਂ ਰਾਜਾ ਸ਼ੁੱਕਰਵਾਰ ਸਵੇਰੇ ਸੈਕਟਰ 15 ਸਥਿਤ ਕਾਂਗਰਸ ਭਵਨ ਵਿੱਚ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਸਹੁੰ ਚੁੱਕ ਰਹੇ ਸਨ। ਸ਼ਹਿਰ ਵਿੱਚ ਇਸ਼ਤਿਹਾਰ ਕੰਟਰੋਲ ਐਕਟ ਤਹਿਤ ਬਿਨਾਂ ਇਜਾਜ਼ਤ ਤੋਂ ਬੈਨਰ ਅਤੇ ਪੋਸਟਰ ਲਗਾਏ ਗਏ ਸਨ। ਰਾਜਾ ਵੜਿੰਗ ਦੇ ਸਮਰਥਨ ਵਿੱਚ ਤਿੰਨ ਵੱਡੇ ਬੈਨਰਾਂ ਸਮੇਤ 13 ਪੋਸਟਰ ਗੈਰ-ਕਾਨੂੰਨੀ ਢੰਗ ਨਾਲ ਲਗਾਏ ਗਏ ਸਨ। ਇਨ੍ਹਾਂ ਵਿੱਚੋਂ ਪੀਜੀਆਈ ਵਾਲੇ ਪਾਸੇ ਸੈਕਟਰ 16 ਚੌਕ ਵਿੱਚ ਵੜਿੰਗ ਦੇ ਸਵਾਗਤ ਲਈ ਕਈ ਬੈਨਰ ਅਤੇ ਪੋਸਟਰ ਲਾਏ ਗਏ ਸਨ। ਜਿਸ ‘ਚ ਵੜਿੰਗ ਦੀ ਫੋਟੋ ਵੀ ਸੀ। ਨਿਗਮ ਦੇ ਐਨਕਰੋਚਮੈਂਟ ਸੈੱਲ ਨੇ ਇਨ੍ਹਾਂ ਨੂੰ ਹਟਾ ਦਿੱਤਾ।
Total Views: 700 ,
Real Estate



















