ਸਾਬਕਾ ਮੰਤਰੀਆਂ ਦੇ ਜਵਾਕਾਂ ਸਮੇਤ 184 ਜਣਿਆ ਦੀ ਲਈ ਗਈ ਸਕਿਓਰਿਟੀ ਵਾਪਸ

ਪੰਜਾਬ ਸਰਕਾਰ ਨੇ 184 ਸ਼ਖਸੀਅਤਾਂ ਦੀ ਸਕਿਓਰਿਟੀ ਵਾਪਸ ਲੈਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ਵਿੱਚ ਸਾਬਕਾ ਮੰਤਰੀ, ਸਾਬਕਾ ਵਿਧਾਇਕ,ਸਾਬਕਾ ਮੰਤਰੀਆਂ ਦੇ ਜਵਾਕ ਅਤੇ ਧਾਰਮਿਕ ਆਗੂਆਂ ਸਣੇ ਕਈ ਵੀਆਈਪੀ ਲੋਕ ਵੀ ਸ਼ਾਮਲ ਹਨ। ਇਹ ਹੁਕਮ ਏਡੀਜੀਪੀ ਸਕਿਓਰਿਟੀ, ਪੰਜਾਬ ਵੱਲੋਂ ਸੁਰੱਖ਼ਿਆ ਨੂੰ ਖ਼ਤਰੇ ਸੰਬੰਧੀ ਸਮੀਖ਼ਿਆ ਤੋਂ ਬਾਅਦ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਇਹ ਸਪਸ਼ਟ ਵੀ ਕੀਤਾ ਗਿਆ ਹੈ ਕਿ ਅਦਾਲਤੀ ਹੁਕਮਾਂ ’ਤੇ ਮਿਲੀ ਹੋਈ ਸੁਰੱਖ਼ਿਆ ਵਾਪਸ ਨਹੀਂ ਲਈ ਜਾਵੇਗੀ।

Total Views: 30 ,
Real Estate