ਕੈਨੈਡਾ ਪੜਾਈ ਲਈ ਗਈ ਵਿਦਿਆਰਥਣ ਦੀ ਹੋਈ ਮੌਤ

ਟਰਾਂਟੋ,ਉਨਟਾਰੀਓ : ਭਾਰਤ ਤੋਂ 2020 ਚ ਕੈਨੇਡਾ ਪੜਨ ਗਈ ਵਿਦਿਆਰਥਣ ਜਸਮੀਤ ਕੌਰ(20) ਦੀ ਲੰਘੀ 15 ਅਪ੍ਰੈਲ ਨੂੰ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ,ਜਸਮੀਤ ਘਰ ਚ ਮ੍ਰਿਤਕ ਪਾਈ ਗਈ ਹੈ । ਜਸਮੀਤ ਕੌਰ ਦੀ ਇਸ ਮਹੀਨੇ ਦੇ ਅੰਤ ਚ ਪੜਾਈ ਪੂਰੀ ਹੋ ਜਾਣੀ ਸੀ,ਉਹ ਟਰਾਂਟੋ ਦੇ ਜਾਰਜ ਬ੍ਰਾਉਨ ਕਾਲਜ ਦੀ ਵਿਦਿਆਰਥਣ ਸੀ। ਜਸਮੀਤ ਦੀ ਮੌਤ ਦੇ ਕਾਰਨਾ ਬਾਰੇ ਹਾਲੇ ਬਹੁਤਾ ਕੁੱਝ ਸਾਹਮਣੇ ਨਹੀ ਆਇਆ ਹੈ। ਜਸਮੀਤ ਭਾਰਤ ਤੋਂ ਦਿੱਲੀ ਨਾਲ ਸਬੰਧਤ ਸੀ, ਦੱਸਣਯੋਗ ਹੈ ਕੀ ਹਾਲੇ ਕੱਲ ਹੀ 20 ਸਾਲਾਂ ਦੇ ਦਿਲਜਾਨ ਸਿੰਘ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ।

Total Views: 379 ,
Real Estate