
ਰੂਸ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਭਾਰਤੀ ਮੂਲ ਦੇ ਦੋ ਬਰਤਾਨਵੀ ਮੰਤਰੀਆਂ ਰਿਸ਼ੀ ਸੁਨਾਕ ਤੇ ਪ੍ਰੀਤੀ ਪਟੇਲ ਉਤੇ ਪਾਬੰਦੀਆਂ ਲਾ ਦਿੱਤੀਆਂ ਹਨ। ਰੂਸ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਕਦਮ ਯੂਕੇ ਵੱਲੋਂ ਉਨ੍ਹਾਂ ਉਤੇ ਲਗਾਤਾਰ ਲਾਈਆਂ ਪਾਬੰਦੀਆਂ ਮਗਰੋਂ ਚੁੱਕਿਆ ਗਿਆ ਹੈ। ਰੂਸ ਨੇ ਯੂਕੇ ਦੀ ਕਾਰਵਾਈ ਨੂੰ ਦੁਸ਼ਮਣੀ ਪੈਦਾ ਕਰਨ ਵਾਲਾ ਕਰਾਰ ਦਿੱਤਾ। ਮਾਸਕੋ ਤੋਂ ਜਿਹੜੀ ‘ਸਟੌਪ ਲਿਸਟ’ ਜਾਰੀ ਕੀਤੀ ਗਈ ਹੈ, ਉਸ ਵਿਚ 13 ਬਰਤਾਨਵੀ ਸਿਆਸਤਦਾਨਾਂ ਦੇ ਨਾਂ ਹਨ। ਉਪ ਪ੍ਰਧਾਨ ਮੰਤਰੀ ਡੌਮੀਨਿਕ ਰਾਬ, ਵਿਦੇਸ਼ ਮੰਤਰੀ ਲਿਜ਼ ਟਰੱਸ ਤੇ ਰੱਖਿਆ ਮੰਤਰੀ ਬੈੱਨ ਵਾਲੈੱਸ ’ਤੇ ਵੀ ਰੂਸ ਨੇ ਰੋਕਾਂ ਲਾ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਯੂਕਰੇਨ ਉਤੇ ਹਮਲੇ ਮਗਰੋਂ ਪੱਛਮੀ ਦੇਸ਼ਾਂ ਨੇ ਰੂਸ ਨੂੰ ਵੱਡੇ ਪੱਧਰ ’ਤੇ ਨਿਸ਼ਾਨਾ ਬਣਾਇਆ ਹੈ। ਰੂਸ ਨੇ ਕੀਵ ਉਤੇ ਹੋਰ ਮਿਜ਼ਾਈਲ ਹਮਲੇ ਕਰਨ ਦੀ ਚਿਤਾਵਨੀ ਦਿੱਤੀ ਹੈ।
Total Views: 248 ,
Real Estate



















