ਭਾਰਤ ਨੇ ਪਾਕਿਸਤਾਨ ‘ਤੇ ਤੁਰੰਤ ਪ੍ਰਭਾਵ ਨਾਲ ਦਰਾਮਦ ਹੁੰਦੇ ਸਾਮਾਨ ‘ਤੇ 200 ਫੀਸਦ ਕਸਟਮ ਡਿਊਟੀ ਲਗਾ ਦਿੱਤੀ ਹੈ।ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਕੋਲੋਂ ‘ਮੋਸਟ ਫੇਵਰਡ ਨੇਸ਼ਨ’ ਦਾ ਦਰਜਾ ਵੀ ਵਾਪਸ ਲੈ ਲਿਆ ਸੀ।ਭਾਰਤ ਨੇ ਇਹ ਫ਼ੈਸਲਾ 14 ਫਰਵਰੀ ਨੂੰ ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫਲੇ ‘ਤੇ ਹਮਲੇ ਤੋਂ ਬਾਅਦ ਲਿਆ। ਇਸ ਹਮਲੇ ਵਿੱਚ ਸੀਆਰਪੀਐੱਫ ਦੇ ਘੱਟੋ-ਘੱਟ 40 ਜਵਾਨਾਂ ਦੀ ਮੌਤ ਹੋਈ ਹੈ।ਭਾਰਤ ਵੱਲੋਂ ਇਸ ਹਮਲੇ ਦਾ ਮੂੰਹ-ਤੋੜ ਜਵਾਬ ਦੇਣ ਦੀ ਗੱਲ ਕੀਤੀ ਗਈ ਹੈ।ਕਸਟਮ ਡਿਊਟੀ ਵਧਾਉਣ ਦੇ ਫ਼ੈਸਲੇ ਬਾਰੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਟਵੀਟ ਕਰਦਿਆਂ ਲਿਖਿਆ, “ਭਾਰਤ ਨੇ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਕੋਲੋਂ ‘ਮੋਸਟ ਫੇਵਰਡ ਨੇਸ਼ਨ’ ਦ ਦਰਜਾ ਵਾਪਸ ਲੈਣ ਤੋਂ ਬਾਅਦ ਪਾਕਿਸਤਾਨ ਤੋਂ ਦਰਾਮਦ ਹੁੰਦੇ ਸਾਮਾਨ ‘ਤੇ ਬੇਸਿਕ ਕਸਮਟ ਡਿਊਟੀ 200 ਫੀਸਦ ਕਰ ਦਿੱਤੀ ਹੈ।” ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇਸ ਫ਼ੈਸਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਦਰਾਮਦਗੀ ਵਿੱਚ ਕਾਫੀ ਕਮੀ ਆਵੇਗੀ ਕਿਉਂਕਿ ਇਸ ਨਾਲ ਉਹ ਆਪਣੇ ਸਾਮਾਨ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਕਰੇਗਾ।
ਸਾਲ 2017-18 ‘ਚ ਭਾਰਤ-ਪਾਕਿਸਤਾਨ ਵਿਚਾਲੇ ਕਰੀਬ 3482।3 ਕਰੋੜ ਦਾ ਵਪਾਰ ਹੋਇਆ ਹੈ। ਪਾਕਿਸਤਾਨ ਵੱਲੋਂ ਭਾਰਤ ਵਿੱਚ ਫਲ ਅਤੇ ਸੀਮੈਂਟ ਦੀ ਦਰਾਮਦਗੀ ਵਧੇਰੇ ਹੁੰਦੀ ਹੈ, ਜਿਸ ‘ਤੇ ਮੌਜੂਦਾ ਕਸਟਮ ਡਿਊਟੀ 30-40 ਫੀਸਦ ਅਤੇ 7।5 ਫੀਸਦ ਹੈ। ਭਾਰਤ ਵੱਲੋਂ ਪਾਕਿਸਤਾਨ ਵੱਲੋਂ ਆਉਂਦੇ ਸਾਮਾਨ ‘ਤੇ 200 ਫੀਸਦ ਦੀ ਕਸਟਮ ਡਿਊਟੀ ਲਗਾਏ ਜਾਣ ਦਾ ਮਤਲਬ ਹੈ ਪਾਕਿਸਤਾਨ ਵੱਲੋਂ ਸਾਮਾਨ ਦੀ ਦਰਾਮਦਗੀ ‘ਤੇ ਲਗਪਗ ਪਾਬੰਦੀ। ਇਸ ਦੇ ਨਾਲ ਹੀ ਭਾਰਤ ਕੁਝ ਸਾਮਾਨ ਦੇ ਵਾਪਰ ‘ਤੇ ਪਾਬੰਦੀ ਵੀ ਲਗਾ ਸਕਦਾ ਹੈ ਅਤੇ ਪਾਕਿਸਤਾਨ ਦੇ ਸਾਮਾਨ ‘ਤੇ ਬੰਦਰਗਾਹ ਨਾਲ ਸਬੰਧੀ ਪਾਬੰਦੀ ਵੀ ਲਗਾ ਸਕਦਾ ਹੈ।
ਪਾਕਿਸਤਾਨ ਵੱਲੋਂ ਭਾਰਤ ਵਿੱਚ ਤਾਜ਼ਾ ਫਲ, ਸੀਮੈਂਟ, ਪੈਟ੍ਰੋਲੀਅਮ ਪਦਾਰਥ, ਥੋਕ ਖਣਿਜ, ਅਕਾਰਬਨਿਕ ਰਸਾਇਣ, ਕਪਾਹ, ਕੱਚੇ ਮਸਾਲੇ, ਉਨ, ਰਬੜ, ਮੈਡੀਕਲ ਸਾਮਾਨ, ਸਮੁੰਦਰੀ ਸਾਮਾਨ, ਪਲਾਸਟਿਕ, ਖੇਡਾਂ ਦਾ ਸਾਮਾਨ ਆਦਿ ਸਾਮਾਨ ਭੇਜੇ ਜਾਂਦੇ ਹਨ।
ਭਾਰਤ ਨੇ ਪਾਕਿਸਤਾਨ ਤੋਂ ਦਰਾਮਦ ਹੁੰਦੇ ਸਾਮਾਨ ’ਤੇ ਕਸਟਮ ਡਿਊਟੀ 200 ਫੀਸਦ ਕੀਤੀ
Total Views: 351 ,
Real Estate