ਨਿਊਯਾਰਕ ‘ਚ ਦੋ ਸਿੱਖਾਂ ਤੇ ਹਮਲਾ ਕਰਕੇ ਪੱਗਾਂ ਲਾਹੀਆਂ

ਰਿਚਮੰਡ ਹਿੱਲ ( ਨਿਊਯਾਰਕ )ਦੇ ਨੇੜੇ ਦੋ ਸਿੱਖ ਨੌਜਵਾਨਾਂ ਤੇ ਹਮਲੇ ਦੀ ਵੀਡਿਓ ਵਾਇਰਲ ਹੋ ਰਹੀ ਹੈ । ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਸੜਕ ਤੇ ਚੱਲਦੇ ਦੋ ਸਿੱਖਾਂ ਨੂੰ ਕੁਝ ਲੋਕਾਂ ਨੇ ਪਹਿਲਾਂ ਡੰਡੇ ਮਾਰੇ ਅਤੇ ਫਿਰ ਪੱਗਾਂ ਉਤਾਰ ਦਿੱਤੀਆਂ। ਇਹ ਸਿੱਖ ਸੈਰ ਕਰਨ ਜਾ ਰਹੇ ਸਨ ।
ਪੁਲੀਸ ਨੇ ਇਸ ਮਾਮਲੇ ‘ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜਿ਼ਮ ਖਿਲਾਫ਼ ਹੇਟ ਕਰਾਈਮ ਦਾ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
10 ਦਿਨ ਪਹਿਲਾਂ ਵੀ ਇਸੇ ਸਥਾਨ ਇੱਕ ਨੌਜਵਾਨ ਤੇ ਹਮਲਾ ਹੋ ਚੁੱਕਾ ਹੈ।
ਨਿਊਯਾਰਕ ਦੇ ਅਟਾਰਨੀ ਜਨਰਲ ਲੇਟਿਸਿ਼ਆ ਜੇਮਸ ਨੇ ਟਵੀਟ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਅਪਰਾਧੀਆਂ ਖਿਲਾਫ਼ ਪੁਲੀਸ ਕਾਰਵਾਈ ਕਰ ਰਹੀ ਹੈ। ਜੇਕਰ ਆਮ ਲੋਕਾਂ ਕੋਲ ਇਸ ਮਾਮਲੇ ਨਾਲ ਸਬੰਧਤ ਜਾਣਕਾਰੀ ਹੈ ਤਾਂ ਉਹ ਪੁਲੀਸ ਨਾਲ ਸਾਂਝੀ ਕਰਨ ।
ਨਿਊਯਾਰਕ ਅੰਸੈਬਲੀ ‘ਚ ਪਹਿਲੀ ਸਿੱਖ ਮੈਂਬਰ ਬੀਬੀ ਜੇਨੀਫਰ ਰਾਜ ਕੁਮਾਰ ਨੇ ਟਵੀਟ ਕਰਕੇ ਕਿਹਾ ਕਿ ਇਹ ਅਲਾਰਮਿੰਗ ਸਿਊਏਸ਼ਨ ਹੈ। ਅਮਰੀਕਾ ‘ਚ ਸਿੱਖਾਂ ਖਿਲਾਫ਼ ਨਸਲੀ ਮਾਮਲੇ ਵੱਧ ਰਹੇ ਹਨ । ਉਹਨਾ ਕਿਹਾ ਕਿ ਰਿਚਮੰਡ ਹਿੱਲ ਇਲਾਕੇ ਵਿੱਚ 10 ਪਹਿਲਾਂ ਵੀ ਅਜਿਹੀ ਘਟਨਾ ਹੋਈ ਸੀ , ਪਰ ਨਿਊਯਾਰਕ ਪੁਲੀਸ ਸੁਚੇਤ ਨਹੀਂ ਹੋਈ ।
Total Views: 226 ,
Real Estate