
ਅਮਰੀਕਾ ਅਧਾਰਿਤ ਖੋਜਾਰਥੀਆਂ ਮੁਤਾਬਕ ਫਰਵਰੀ ਵਿੱਚ ਯੂਕਰੇਨ ਉੱਤੇ ਰੂਸ ਦੇ ਹਮਲੇ ਮਗਰੋਂ 600 ਤੋਂ ਵੱਧ ਕੰਪਨੀਆਂ ਨੇ ਰੂਸ ਵਿੱਚ ਜਾਂ ਤਾਂ ਆਪਣਾ ਕੰਮ ਰੋਕ ਦਿੱਤਾ ਹੈ ਜਾਂ ਫ਼ਿਰ ਘਟਾਇਆ ਹੈ। ਅਮਰੀਕਾ ਦੀ ਯੇਲ ਯੂਨੀਵਰਸਿਟੀ ਦੀ ਟੀਮ ਨੇ 1000 ਤੋਂ ਵੱਧ ਵੱਡੀਆਂ ਕੰਪਨੀਆਂ ਦੇ ਜਵਾਬਾਂ ਦਾ ਮੁਲਾਂਕਣ ਕੀਤਾ ਹੈ। ਟੀਮ ਮੁਤਾਬਕ ਬਹੁਤ ਸਾਰੀਆਂ ਕੰਪਨੀਆਂ ਦੇ ਕੰਮ ਰੋਕਣ ਦੇ ਨਾਲ-ਨਾਲ ਕਈ ਪੱਛਮੀ ਕੰਪਨੀਆਂ ਹਾਲੇ ਵੀ ਆਪਣਾ ਕੰਮ ਪਹਿਲਾਂ ਵਾਂਗ ਜਾਰੀ ਰੱਖ ਰਹੀਆਂ ਹਨ। ਰੂਸ ਵਿੱਚ ਕੰਮ ਰੋਕਣ ਜਾਂ ਘਟਾਉਣ ਵਾਲੀਆਂ ਕੰਪਨੀਆਂ ਵਿੱਚ ਨੈੱਟਫਲਿੱਕਸ ਵੀ ਸ਼ਾਮਲ ਹੈ। ਦੂਜੇ ਪਾਸੇ ਏਮੀਰੇਟ ਏਅਰਲਾਈਨਜ਼ ਵਰਗੀਆਂ ਕੰਪਨੀਆਂ ਆਪਣਾ ਕੰਮ ਪਹਿਲਾਂ ਵਾਂਗ ਚਲਾ ਰਹੀਆਂ ਹਨ।
Total Views: 260 ,
Real Estate



















