ਯੁਕਰੇਨ ਰਸ਼ੀਆ ਜੰਗ ਸੰਤਾਲਵੀ ਰੋਜ

ਦਵਿੰਦਰ ਸਿੰਘ ਸੋਮਲ
ਚਲ ਰਹੀ ਯੁਕਰੇਨ ਰਸ਼ੀਆ ਜੰਗ ਨੂੰ ਸੰਤਾਲੀ ਰੋਜ ਹੋ ਗਏ ਨੇ। ਯੁਕਰੇਨ ਦੇ ਸਥਾਨਕ ਮੀਡੀਆ ਦੀਆ ਰਿਪੋਰਟਾ ਮੁਤਾਬਿਕ ਮਈਕਲੇਵ ਅਤੇ ਖਾਰਕੀਅਵ ਸ਼ਹਿਰਾ ਅੰਦਰ ਜਬਰਦਸਤ ਧਮਾਕੇ ਸੁਣੇ ਗਏ ਨੇ। ਖਾਰਕੀਵ ਦੇ ਗਵਰਨਰ ਦੇ ਦਾਅਵਾ ਹੈ ਕੀ ਦਰਜਨਾ ਏਅਰ ਸਟਰਾਈਕਜ ਹੋਣ ਕਾਰਣ ਘੱਟ ਤੋ ਘੱਟ ਗਿਆਰਾ ਲੋਕਾ ਦੀ ਮੌਤ ਹੋਈ ਹੈ।ਇਹ ਵੀ ਰਿਪੋਰਟਾ ਨੇ ਕੇ ਰਸ਼ੀਆ ਪੂਰਬੀ ਯੁਕਰੇਨ ਅੰਦਰ ਇੱਕ ਤਗੜਾ ਮਿਲਟਰੀ ਆਪਰੇਸ਼ਨ ਸ਼ੁਰੂ ਕਰ ਸਕਦਾ ਹੈ।
ਦੱਖਣੀ ਕੋਰੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਦਿਆ ਯੁਕਰੇਨ ਦੇ ਰਾਸ਼ਟਰਪਤੀ ਜੇਲਨੇਸਕੀ ਨੇ ਆਖਿਆ ਕੇ ਜੰਗ ਦੀ ਸ਼ੁਰੂਆਤ ਤੋ ਲੇਕੇ ਹੁਣ ਤੱਕ ਰਸ਼ੀਅਨ ਫੌਜਾ ਨੇ ਯੁਕਰੇਨ ਦੇ 938 ਵਿੱਦਅਕ ਅਦਾਰੇ ਅਤੇ ਲਗਭਗ 300 ਹਸਪਤਾਲ ਤਬਾਹ ਕਰ ਦਿੱਤੇ ਨੇ।ਰਾਸ਼ਟਰਪਤੀ ਜੇਲਨੇਸਕੀ ਨੇ ਆਖਿਆ ਅੱਜ ਉਹ ਸਥਾਨ ਬਰਬਾਦ ਹੋ ਚੁੱਕੇ ਨੇ ਜੋ ਪਹਿਲਾ ਆਮ ਸ਼ਾਤਮਈ ਸ਼ਹਿਰ ਸੰਨ।ਉਹਨਾਂ ਆਖਿਆ ਅਸੀ ਤਾਂ ਲਾਸ਼ਾ ਦੀ ਗਿਣਤੀ ਵੀ ਨਹੀ ਕਰ ਸਕਦੇ।
ਸ਼ੁੱਕਰਵਾਰ ਨੂੰ ਯੁਕਰੇਨ ਦੇ ਸ਼ਹਿਰ ਕਰਾਮਾਟੋਰਸਕ ਦੇ ਇੱਕ ਟਰੇਨ ਸਟੇਸ਼ਨ ਤੇ ਮਿਸਾਇਲ ਹਮਲਾ ਹੋਇਆ ਜਿਸ ਅੰਦਰ ਮੌਤਾ ਦੀ ਗਿਣਤੀ ਪੰਜਾਹ ਤੋ ਉੱਪਰ ਦੱਸੀ ਜਾ ਰਹੀ ਹੈ।
ਯੁਕਰੇਨ ਰਸ਼ੀਆ ਜੰਗ ਦੀ ਸ਼ੁਰੂਆਤ ਤੋ ਬਾਅਦ ਅਸਟਰੀਅਨ ਚਾਂਸਲਰ ਕਾਰਲ ਨੇਹਮਰ ਪਹਿਲੇ ਯੂਰਪੀਅਨ ਆਗੂ ਨੇ ਜੋ ਰਸ਼ੀਅਨ ਰਾਸ਼ਟਰਪਤੀ ਵਲਾਦੀਮਾਰ ਪੂਤਿਨ ਨਾਲ ਮੁਲਾਕਾਤ ਲਈ ਮੋਸਕੋ ਪਹੁੰਚ ਰਹੇ ਨੇ।
ਵੀਕਐਂਡ ਤੇ ਯੂਕੇ ਪੀਐਮ ਬੌਰਿਸ ਜੋਨਸਨ ਨੇ ਯੁਕਰੇਨ ਦਾ ਦੌਰਾ ਕੀਤਾ। ਪੀਐਮ ਬੌਰਿਸ ਜੋਨਸਨ ਨੇ ਯੁਕਰੇਨ ਨੂੰ ਬ੍ਰਿਟੇਨ ਵਲੋ ਹੋਰ ਮੱਦਦ ਦੇਣ ਦਾ ਵਾਅਦਾ ਕੀਤਾ।ਪੀਐਮ ਨੇ ਕੀਅਵ ਅੰਦਰ ਜਾਕੇ ਰਾਸ਼ਟਰਪਤੀ ਜੇਲਨੇਸਕੀ ਨਾਲ ਮਿਲਣ ਤੇ ਖੁਸ਼ੀ ਪ੍ਰਗਟ ਕੀਤੀ।
ਪ੍ਰਧਾਨ ਮੰਤਰੀ ਜੋਨਸਨ ਨੇ ਰਾਸ਼ਟਰਪਤੀ ਜੇਲਨੇਸਕੀ ਦੀ ਯੋਗ ਅਗਵਾਈ ਦੀ ਪ੍ਰਸੰਸਾ ਕਰਦਿਆ ਕਿਹਾ ਕੇ ਇਹਨਾਂ ਬਹੁਤ ਹੀ ਮੁਸ਼ਕਿਲ ਹਲਾਤਾ ਦੇ ਬਾਵਜੂਦ ਰਸ਼ੀਅਨ ਫੋਰਸਸ ਨੂੰ ਕੀਅਵ ਦੇ ਦਰਾ ਤੋ ਵਾਪਿਸ ਧੱਕਿਆ।ਉਹਨਾਂ ਆਖਿਆ ਕੇ ਯੂਕੇ ਡਟਕੇ ਯੁਕਰੇਨ ਦੇ ਨਾਲ ਖੜਾ ਹੈ।
ਯੁਕਰੇਨੀਅਨ ਪਾਰਲੀਮੈਟ ਨੇ ਟਵੀਟ ਕਰਕੇ ਕਿਹਾ ਕੀ ਇਸ ਜੰਗ ਦੇ ਦੌਰਾਨ ਜੀਸੇਵਨ ਮੁੱਲਖਾ ਦੇ ਯੁਕਰੇਨ ਆਉਣ ਵਾਲੇ ਪਹਿਲੇ ਲੀਡਰ ਬੋਰਿਸ ਜੌਨਸਨ ਦਾ ਸਵਾਗਤ ਹੈ ਇਸ ਨਾਲ ਸਾਡੀ ਜਮਹੂਰੀਅਤਾ ਦੀ ਏਕਤਾ ਵਧ ਰਹੀ ਹੈ।
ਯੁਕਰੇਨੀਅਨ president ਵੋਲੋਦੀਮੇਰ ਜੇਲਨੇਸਕੀ ਨੇ ਆਖਿਆ ਜੋ ਲੀਡਰਸ਼ਿੱਪ ਬੌਰਿਸ ਜੋਨਸਨ ਨੇ ਵਿਖਾਈ ਹੈ ਇਹ ਇਤਹਾਸ ਅੰਦਰ ਯਾਦ ਰੱਖੀ ਜਾਵੇਗੀ।ਦੌਹਾ ਆਗੂਆ ਨੇ ਸੇਂਟਰਲ ਕੀਅਵ ‘ਚ ਪੈਦਲ ਤੁਰਦਿਆ ਗੱਲਬਾਤ ਵੀ ਕੀਤੀ।

Total Views: 569 ,
Real Estate