
ਅਮਰੀਕਾ ਦੇ ਵ੍ਹਾਈਟ ਹਾਊਸ ਨੂੰ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਇੰਟੈਲੀਜੈਂਸ ਰਿਪੋਰਟ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਨ੍ਹਾਂ ਦੇ ਫੌਜੀ ਸਲਾਹਕਾਰਾਂ ਦਰਮਿਆਨ ਤਣਾਅ ਵਧ ਰਿਹਾ ਹੈ। ਰਿਪੋਰਟ ਮੁਤਾਬਕ ਰੂਸੀ ਰਾਸ਼ਟਰਪਤੀ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਜਰਨੈਲ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ। ਪੈਂਟਾਗਨ ਦੇ ਬੁਲਾਰੇ ਜੌਨ ਕਿਰਬੀ ਮੁਤਾਬਕ ਪੁਤਿਨ ਇਸ ਗੱਲ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਪਾ ਰਹੇ ਕਿ ਉਨ੍ਹਾਂ ਦੀਆਂ ਫੌਜਾਂ ਯੂਕਰੇਨ ਵਿੱਚ ਅਸਫਲ ਹੋ ਰਹੀਆਂ ਹਨ। ਅਮਰੀਕਾ ਦੇ ਸੈਕਰੇਟਰੀ ਆਫ਼ ਸਟੇਟ ਐਂਟਨੀ ਬਲਿੰਕਨ ਨੇ ਇਸ ਉਪਰ ਸਿੱਧੇ ਤੌਰ ‘ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਉਨ੍ਹਾਂ ਨੇ ਆਖਿਆ ਕਿ ਤਾਨਾਸ਼ਾਹੀ ਵਿੱਚ ਤਾਕਤਵਰ ਅੱਗੇ ਸੱਚ ਬੋਲਣ ਦੀ ਹਿੰਮਤ ਨਹੀਂ ਹੁੰਦੀ। ਰੂਸ ਵਿੱਚ ਵੀ ਅਜਿਹਾ ਹੀ ਕੁਝ ਸਾਹਮਣੇ ਆ ਰਿਹਾ ਹੈ।
Total Views: 238 ,
Real Estate



















