ਮੰਡਲ ਰੇਲਵੇ ਮੈਨੇਜਰ ਫਿਰੋਜ਼ਪੁਰ ਨੇ ਕੀਤਾ ਰੇਲਵੇ ਸਟੇਸ਼ਨ ਦਾ ਨਿਰੀਖਣ

ਸ੍ਰੀ ਮੁਕਤਸਰ ਸਾਹਿਬ, 30 ਮਾਰਚ (ਕੁਲਦੀਪ ਸਿੰਘ ਘੁਮਾਣ)-ਸੀਮਾ ਸ਼ਰਮਾ ਮੰਡਲ ਰੇਲਵੇ ਮੈਨੇਜਰ ਉੱਤਰੀ ਰੇਲਵੇ ਫਿਰੋਜ਼ਪੁਰ , ਰੇਲਵੇ ਸਟੇਸ਼ਨ ਮੁਕਤਸਰ ਦਾ ਨਿਰੀਖਣ ਕਰਨ ਲਈ ਪਹੁੰਚੇ। ਸਥਾਨਕ ਰੇਲਵੇ ਅਧਿਕਾਰੀਆਂ ਦੇਵੀ ਸਹਾਏ ਮੀਨਾ ਸਟੇਸ਼ਨ ਸੁਪਰਡੈਂਟ, ਨਹਿਰੂ ਸਿੰਘ ਮੀਨਾ, ਮਮਰਾਜ ਅਤੇ ਮੋਹਨ ਲਾਲ ਗੁੱਡਜ ਸਟੇਸ਼ਨ ਮਾਸਟਰ ਨੇ ਸਵਾਗਤ ਕੀਤਾ। ਇਸ ਦੌਰਾਨ ਹੀ  ਉਨ੍ਹਾ ਨੂੰ ਨੈਸ਼ਨਲ ਕੰਜਿਊਮਰ ਅਵੇਰਨੈਸ ਗਰੁੱਪ ਦੇ ਜ਼ਿਲਾ ਪ੍ਰਧਾਨ ਸ਼ਾਮ ਲਾਲ ਗੋਇਲ, ਜਨਰਲ ਸਕੱਤਰ ਗੋਬਿੰਦ ਸਿੰਘ ਦਾਬੜਾ ਅਤੇ ਸੰਗਠਨ ਸਕੱਤਰ ਜਸਵੰਤ ਸਿੰਘ ਬਰਾੜ ਨੇ ਮੰਗ ਪੱਤਰ ਦਿੱਤਾ। ਜਿਸ ਵਿਚ ਮੰਗ ਕੀਤੀ ਕਿ  ਰੇਲਵੇ ਸਟੇਸ਼ਨ ਦੇ ਯਾਤਰੀ ਪਲੇਟ ਫਾਰਮ ਵਿਚ ਵਾਧਾ ਕੀਤਾ ਜਾਵੇ, ਫਾਜ਼ਿਲਕਾ-ਦਿੱਲੀ ਐਕਸਪ੍ਰੈਸ ਗੱਡੀ ਵਾਇਆ ਰੋਹਤਕ ਚਲਾਈ ਜਾਵੇ, ਇੰਟਰਸਿਟੀ ਦਿੱਲੀ ਫਾਜ਼ਿਲਕਾ ਐਕਸਪ੍ਰੈਸ ਦਾ ਠਹਿਰਣ ਦਾ ਸਮਾਂ 2 ਮਿੰਟ ਦੀ ਬਜਾਏ 5 ਮਿੰਟ ਕੀਤਾ ਜਾਵੇ ਤਾਂ ਜੋ ਪਾਰਸਲ ਸੇਵਾ ਮੁਹੱਈਆ ਹੋ ਸਕੇ, ਕਰੋਨਾ ਕਰਕੇ ਬੰਦ ਪਈਆਂ ਗੱਡੀਆਂ ਬਹਾਲ ਕੀਤੀਆਂ ਜਾਣ,  ਮੁਕਤਸਰ ਤੋਂ ਫਾਜ਼ਿਲਕਾ, ਅਬੋਹਰ, ਗੰਗਾਨਗਰ ਤੱਕ ਮੁਸਾਫ਼ਿਰ ਰੇਲਗੱਡੀ ਚਲਾਈ ਜਾਵੇ, ਫਿਰੋਜ਼ਪੁਰ ਤੋਂ ਨੰਦੇੜ ਸਾਹਿਬ ਵਾਇਆ ਫਾਜ਼ਿਲਕਾ, ਮੁਕਤਸਰ ਗੱਡੀ ਚਲਾਈ ਜਾਵੇ,  ਰੇਲਵੇ ਸਟੇਸ਼ਨ ’ਤੇ ਹੋਰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ ਅਤੇ ਸ਼ਹਿਰ ਦੀਆਂ ਰੇਲਵੇ ਸਬੰਧੀ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇ।
      ਸੀਮਾ ਸ਼ਰਮਾ ਨੇ ਵਫ਼ਦ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਵਿਸ਼ਵਾਸ਼ ਦੁਆਇਆ ਕਿ ਹਰ ਮੰਗ ’ਤੇ ਲੋੜੀਦੀਂ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਰੇਲਵੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੁਰਾਣੇ ਕੁਵਾਟਰਾਂ ਨੂੰ ਢਾਹ ਕੇ ਨਵੇਂ ਬਣਾਏ ਜਾਣ, ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪਲੇਟਫਾਰਮ ਨੰਬਰ 1 ਨੂੰ ਚੈਕ ਕੀਤਾ ਅਤੇ ਰਹਿੰਦੀਆਂ ਤੁਰੱਟੀਆਂ ਨੂੰ ਜਲਦ ਹੀ ਦੂਰ ਕਰਨ ਲਈ ਵੀ ਕਿਹਾ।  ਇਸ ਮੌਕੇ ਭੰਵਰ ਲਾਲ ਸ਼ਰਮਾ, ਰਾਜੇਸ਼ ਕਟਾਰੀਆ, ਓਮ ਪ੍ਰਕਾਸ਼ ਵਲੇਚਾ, ਸੰਜੀਵ ਖੇੜਾ, ਬੂਟਾ ਰਾਮ ਕਮਰਾ, ਪ੍ਰਮੋਦ ਆਰੀਆ, ਸੁਭਾਸ਼ ਕੁਮਾਰ ਆਦਿ ਹਾਜ਼ਰ ਸਨ।
Total Views: 42 ,
Real Estate