ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਮੰਗੀ ਮਾਫ਼ੀ


ਗਊ ਪੂਜਾ ਦੌਰਾਨ ਪੁਜਾਰੀ ਵੱਲੋਂ ਸੰਧਵਾਂ ਦੀ ਪੱਗ ਉਪਰ ਪੂੰਛ ਫੇਰਨ ਦਾ ਵੀਡੀਓ ਵਾਇਰਲ ਹੋਣ ਤੇ ਪੈਦਾ ਹੋਇਆ ਸੀ ਵਿਵਾਦ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗਊ ਦੀ ਪੂਛ ਨਾਲ ਪੱਗ ਤੇ ਅਸ਼ੀਰਵਾਦ ਲੈਣ ਤੋਂ ਪੈਦਾ ਹੋਏ ਵਿਵਾਦ ਬਾਰੇ ਸਿੱਖ ਜਗਤ ਤੋਂ ਮੁਆਫ਼ੀ ਮੰਗੀ ਹੈ ।ਸੋਸ਼ਲ ਮੀਡੀਆ ਤੇ ਵਾਇਰਲ ਹੋਏ ਇਸ ਮਾਫ਼ੀਨਾਮੇ ਵਿੱਚ ਉਨ੍ਹਾਂ ਜਥੇਦਾਰ ਅਕਾਲ ਤਖ਼ਤ ਨੂੰ ਲਿਖੇ ਇਕ ਖ਼ਤ ਵਿਚ ਕਿਹਾ ਹੈ ਕਿ ” ਮੈਨੂੰ ਨਿਗੂਣੇ ਨੂੰ ਬਖ਼ਸ਼ਣ ਦੀ ਕਿਰਪਾਲਤਾ ਕਰੋ “। ਸੰਧਵਾ ਦਰਬਾਰ ਸਾਹਿਬ ਨਤਮਸਤਕ ਹੋਏ । ਬੀਤੇ ਦਿਨੀਂ ਉਹ ਬਠਿੰਡਾ ਦੇ ਸਿਰਕੀ ਬਾਜ਼ਾਰ ਵਿਚਲੀ ਗਊਸ਼ਾਲਾ ਵਿਖੇ ਕਪਿਲਾ ਗਾਂ ਦੀ ਪੂਜਾ ਕਰਨ ਲਈ ਪਹੁੰਚੇ ਸੀ। ਇਸ ਮੌਕੇ ਸੰਧਵਾਂ ਵੱਲੋਂ ਕਪਿਲਾ ਗਾਂ ਦੀ ਵਿਸ਼ੇਸ਼ ਤੌਰ ’ਤੇ ਪੂਜਾ ਕੀਤੀ ਗਈ ਅਤੇ ਬਹੁਤ ਸਾਰੇ ਗਊ ਭਗਤ ਵੀ ਇਸ ਮੌਕੇ ਸ਼ਾਮਲ ਹੋਏ। ਇਸੇ ਦੌਰਾਨ ਗਊ ਪੂਜਨ ਕੀਤਾ ਗਿਆ ਤੇ ਸੰਧਵਾਂ ਨੇ ਪੂਜਨ ਵਿੱਚ ਹਿੱਸਾ ਲਿਆ ਤੇ ਗਊ ਸੇਵਕਾਂ ਨੇ ਪੂਜਾ ਦੌਰਾਨ ਸੰਧਵਾਂ ਨੂੰ ਗਊ ਦਾ ਅਸ਼ੀਰਵਾਦ ਦਿੱਤਾ ਤੇ ਉਨ੍ਹਾਂ ਦੀ ਪੱਗ ’ਤੇ ਪੂਛ ਫੇਰੀ ਜਿਸ ਨੂੰ ਲੈਕੇ ਵਿਵਾਦ ਪੈਦਾ ਹੋ ਗਿਆ ਹੈ।

Total Views: 420 ,
Real Estate