ਕੀ ਕਰਨ ਜਾ ਰਹੇ ਨੇ ਖਾਨ ਸਾਹਬ ?

ਦਵਿੰਦਰ ਸਿੰਘ ਸੋਮਲ
ਕੱਲ ਭਾਵ ਸਤਾਈ ਮਾਰਚ ਨੂੰ ਪੀਟੀਆਈ ਪਾਕਿਸਤਾਨ ਦੀ ਹੁੱਕਮਰਾਨ ਜਮਾਤ ਨੇ ਰਾਜਧਾਨੀ ਇਸਲਾਮਾਬਾਦ ਅੰਦਰ ਇੱਕ ਵੱਡਾ ਜਲਸਾ ਕਰਣਾ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਇਸ ਇਕੱਠ ਅੰਦਰ ਲੱਖਾ ਦੀ ਗਿਣਤੀ ‘ਚ ਲੋਕ ਆ ਸਕਦੇ ਨੇ।
ਜਦੋ ਦਾ ਵਿਰੋਧੀ ਧਿਰਾ ਵਲੋ ਪੀਐਮ ਖਾਨ ਵਿਰੁੱਧ ਬੇਵਿਸ਼ਵਾਸ਼ਗੀ ਦਾ ਮਤਾ ਲਿਆਦਾ ਗਿਆ ਉਸ ਸਮੇ ਤੋ ਹਜੇ ਤੱਕ ਹਲਾਤ ਸਾਰੇ ਸੱਤਾਧਾਰੀ ਧਿਰ ਦੇ ਖਿਲਾਫ ਹੀ ਹੁੰਦੇ ਨਜ਼ਰ ਆਉਦੇ ਨੇ। ਇੱਥੋ ਤੱਕ ਕੇ ਕਿਆਸਅਰਾਈਆ ਤਾਂ ਇਹ ਸੰਨ ਕੇ ਗੱਠਜੋੜ ਵਾਲੀਆ ਧਿਰਾ ਪੀਟੀਆਈ ਦਾ ਸਾਥ ਛੱਡਕੇ ਮੁਖਾਲਿਫ ਧਿਰਾ ਦੇ ਨਾਲ ਜਾ ਖੜਨਗੀਆ ਪਰ ਬੜੇ ਖੁੱਲੇ ਤੋਰ ਤੇ ਪੀਟੀਆਈ ਦੇ ਆਪਣੇ ਮੈਂਬਰ ਕਹਿ ਰਹੇ ਨੇ ਕੇ ਅਸੀ no trust motion ਦੇ ਹੱਕ ‘ਚ ਭਾਵ ਇਮਰਾਨ ਖਾਨ ਦੇ ਵਿਰੁੱਧ ਵੋਟ ਪਾਵਾਂਗੇ ਤੇ ਜਿਹਨਾਂ ਪਾਰਟੀਆ ਨਾਲ ਕੋਇਲੇਸ਼ਨ ‘ਚ ਸਰਕਾਰ ਚਲ ਰਹੀ ਹੈ ਉਹਨਾਂ ਹਜੇ ਖੁੱਲਕੇ ਪਾਕਿਸਤਾਨ ਦੀ ਸੱਤਾਧਾਰੀ ਜਮਾਤ ਦੇ ਵਿਰੋਧ ‘ਚ ਜਾਣ ਦਾ ਐਲਾਨ ਨਹੀ ਕੀਤਾ।
ਨਜ਼ਰ ਤਾਂ ਇਹ ਹੀ ਆ ਰਿਹਾ ਕੇ ਸਬ ਕੁਝ ਇਮਰਾਨ ਖਾਨ ਦੇ ਵਿਰੁੱਧ ਹੀ ਜਾ ਰਿਹਾ ਕਿਉਕਿ ਇਸ ਵਾਰ ਇਸਟਬਲਿਸ਼ਮੈਂਟ ਨੂੰ ਵੀ ਨਿਊਟਰਲ ਦੱਸਿਆ ਜਾ ਰਿਹਾ ਪਰ ਫਿਰ ਵੀ ਇਮਰਾਨ ਖਾਨ ਅਤੇ ਉਹਨਾਂ ਦੀ ਪਾਰਟੀ ਵਲੋ ਵਾਰ-੨ ਇੱਕ ਗੱਲ ਆਖੀ ਜਾ ਰਹੀ ਹੈ ਕੇ ਸਾਡੇ ਪਾਸ ਇੱਕ ਹੁੱਕਮ ਦਾ ਯੱਕਾ (ਟਰੰਪ ਕਾਰਡ) ਹੈ ਜੋ ਅਸੀ ਮੌਕੇ ਤੇ ਵਰਤ ਕੇ ਵਿਰੋਧੀਆ ਨੂੰ ਚਾਰੇ ਖਾਨੇ ਚਿੱਤ ਕਰ ਦੇਵਾਂਗੇ।
ਜਿੱਥੇ ਬਹੁਤੇ ਲੋਕਾ ਵਲੋ ਇਸਨੂੰ ਖਾਨ ਸਾਹਬ ਦਾ ਵਲੱਫ ਆਖਿਆ ਜਾ ਰਿਹਾ ਕੇ ਬਸ ਐਵੈ ਡਰਾ ਰਹੇ ਨੇ ਹੋਣਾ ਹਵਾਣਾ ਕੁਝ ਨਹੀ ਉੱਥੇ ਨਾਲ ਹੀ ਪਾਕਿਸਤਾਨ ਮੀਡੀਆ ‘ਚ ਤਕਰੀਬਨ ਹਰ ਪਾਸੇ ਇਹੀ ਚਰਚਾ ਹੈ ਕੇ ਖਾਨ ਸਾਹਬ ਕਰਨ ਕਿਆ ਜਾ ਰਹੇ ਨੇ ?
ਦੂਜੇ ਪਾਸੇ ਜਲਸੇ ਜਲੂਸ ਵਿਰੋਧੀਆ ਵਲੋ ਵੀ ਕੀਤੇ ਜਾ ਰਹੇ ਨੇ ਜਿਸ ਕਰਕੇ ਪਾਕਿਸਤਾਨ ਦੇ ਸ਼ਹਿਰੀਆ ਨੂੰ ਫਸਾਦ ਹੋਣ ਦਾ ਵੀ ਡਰ ਹੈ। ਕਿਉਕਿ ਸਿਆਸਤ ਨੇ ਮਾਹੌਲ ‘ਚ ਪਹਿਲਾ ਤੋ ਹੀ ਬੜੀ ਗਰਮੀ ਲਿਆਂਦੀ ਹੋਈ ਹੈ ਅਤੇ ਜਦੋ ਇੱਕ ਦੂਸਰੇ ਦੇ ਬਰਖਿਲਾਫ ਲੱਖਾ ਹਜ਼ਾਰਾ ਲੋਕਾ ਦੀਆ ਰੈਲੀਆ ਕੱਢੀਆ ਜਾਣਗੀਆ ਤੇ ਹਰ ਕੋਈ ਖੁਦ ਨੂੰ ਇਮਾਨਦਾਰ ਤੇ ਦੂਜੇ ਨੂੰ ਬੇਈਮਾਨ ਦਾ ਲਕਵ ਦਿਉ ਤਾਂ ਗੱਲ ਕਿਸੇ ਪਾਸੇ ਵੀ ਜਾ ਸਕਦੀ ਹੈ।
ਮੀਡੀਆ ਰਿਪੋਰਟਾ ਅਨੁਸਾਰ ਸੁਰੱਖਿਆ ਅਦਾਰੇ ਵੀ ਸਾਰੀ ਸਥਿਤੀ ਨੂੰ ਗੌਹ ਨਾਲ ਤੱਕ ਰਹੇ ਨੇ।
ਜੋ ਵੀ ਹੋਵੇ ਚਾਹੇ ਅਗਲੇ ਹਫਤੇ ਇਮਰਾਨ ਖਾਨ ਸਾਹਬ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹਿਣ ਚਾਹੇ ਨਾ ਇੱਕ ਗੱਲ ਬਹੁਤ ਸਪੱਸ਼ਟ ਹੋ ਚੁੱਕੀ ਹੈ ਕੇ ਜਲਦ ਹੀ ਗੱਲ ਦੌਬਾਰਾ ਚੌਣਾ ਵੱਲ ਨੂੰ ਜਾ ਸਕਦੀ ਹੈ ਅਤੇ ਆਉਣ ਵਾਲੇ ਮਹੀਨੇ ਪਾਕਿਸਤਾਨ ਸਿਆਸਤ ਅੰਦਰ ਬਹੁਤ ਹੀ ਉੱਥਲ ਪੁੱਥਲ ਵਾਲੇ ਰਹਿਣਗੇ ਅਤੇ ਇਸ ਸਬਦਾ ਮੁੱਢ ਕੱਲ ਐਤਵਾਰ ਸਤਾਈ ਮਾਰਚ ਤੋ ਬੱਝਣ ਜਾ ਰਿਹਾ।

Total Views: 280 ,
Real Estate