
ਚੀਨ ਦੇ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਰਿਕਵਰੀ ਟੀਮਾਂ ਨੂੰ ਚਾਈਨਾ ਈਸਟਰਨ ਜੈੱਟ ਦੇ ਹਾਦਸੇ ਵਾਲੇ ਥਾਂ ‘ਤੇ ਮਨੁੱਖੀ ਅਵਸ਼ੇਸ਼ ਮਿਲੇ ਹਨ। ਅਧਿਕਾਰੀਆਂ ਨੇ ਅਜੇ ਤੱਕ ਪੀੜਤਾਂ ਦੀ ਗਿਣਤੀ ਦਾ ਐਲਾਨ ਨਹੀਂ ਕੀਤਾ ਹੈ, ਪਰ ਫਿਲਹਾਲ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਹੈ ਜੋ ਕਿ ਜਹਾਜ਼ ਵਿੱਚ ਸਵਾਰ 132 ਲੋਕਾਂ ਵਿੱਚੋਂ ਕਿਸੇ ਦੇ ਜ਼ਿੰਦਾ ਹੋਣ ਦਾ ਸੰਕੇਤ ਦੇਵੇ। ਜਾਂਚਕਰਤਾਵਾਂ ਅਜੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਵਿੱਚ ਹਨ ਕਿ ਅਚਾਨਕ ਜਹਾਜ਼ ਦੇ ਇਸ ਤਰ੍ਹਾਂ ਕ੍ਰੈਸ਼ ਹੋਣ ਦਾ ਕੀ ਕਾਰਨ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਕਾਕਪਿਟ ਵੌਇਸ ਰਿਕਾਰਡਰ ਤੋਂ ਇਸ ਸਬੰਧੀ ਕੋਈ ਸੁਰਾਗ ਮਿਲ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਬਲੈਕ ਬਾਕਸ ਬਾਹਰੋਂ ਖਰਾਬ ਸਥਿਤੀ ਵਿੱਚ ਪਾਇਆ ਗਿਆ ਸੀ ਪਰ ਇਸ ਦਾ ਅੰਦਰੂਨੀ ਰਿਕਾਰਡ ਠੀਕ ਜਾਪਦਾ ਹੈ। ਫਿਲਹਾਲ ਇਸ ਨੂੰ ਜਾਂਚ ਲਈ ਬੀਜਿੰਗ ਭੇਜਿਆ ਗਿਆ ਹੈ।
Total Views: 466 ,
Real Estate



















