
ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ‘ਚ ਪਾਰਟੀ ਦੀ ਨਵੀਂ ਬਣੀ ਸਰਕਾਰ, ਕੈਬਿਨਟ ਅਤੇ ਵਿਧਾਇਕਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਾਰਟੀ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦੇਣ ਦੇ ਨਾਲ-ਨਾਲ ਕਈ ਨਸੀਹਤਾਂ ਵੀ ਦਿੱਤੀਆਂ। ਉਨ੍ਹਾਂ ਕਿਹਾ “ਮੈਂ ਸੁਣਿਆ ਹੈ ਕਿ ਕੁਝ ਵਿਧਾਇਕ ਆਪਣੇ ਮੰਤਰੀ ਨਾ ਬਣਨ ‘ਤੇ ਦੁਖੀ ਹਨ, ਆਪਣੀਆਂ 92 ਸੀਟਾਂ ਆਈਆਂ ਹਨ, ਮੰਤਰੀ 17 ਹੀ ਬਣਨਗੇ। ਅਜਿਹਾ ਨਹੀਂ ਹੈ ਕਿ ਜੋ ਵਿਧਾਇਕ ਮੰਤਰੀ ਨਹੀਂ ਬਣੇ ਸਕੇ ਉਹ ਕਿਸੇ ਤੋਂ ਘੱਟ ਹਨ। ਪੰਜਾਬ ਦੇ ਲੋਕਾਂ ਨੇ ਇੱਕ-ਇੱਕ ਹੀਰਾ ਚੁਣ ਕੇ ਭੇਜਿਆ ਹੈ।ਪੰਜਾਬ ਦੀ ਤਰੱਕੀ ਲਈ ਜ਼ਰੂਰੀ ਹੈ ਕਿ ਇਹ 92 ਲੋਕ ਇੱਕ ਟੀਮ ਵਾਂਗ ਕੰਮ ਕਰਨ। ਭਗਵੰਤ ਮਾਨ ਤੁਹਾਡੇ ਲੀਡਰ ਹੋਣਗੇ। ਮੈਂ ਤੁਹਾਡੇ ਲਈ ਵੱਡੇ ਭਰਾ ਵਾਂਗ ਤੁਹਾਨੂੰ ਗਾਈਡ ਕਰਾਂਗਾ। ਤੁਹਾਡੇ ‘ਚੋਂ ਕੁਝ ਲੋਕ ਹਨ ਜੋ ਪਹਿਲੀ ਵਾਰ ਚੋਣਾਂ ਲੜੇ, ਕਦੇ ਜ਼ਿੰਦਗੀ ‘ਚ ਸੋਚਿਆ ਸੀ ਕਿ ਐੱਮਐੱਲਏ ਬਣੋਗੇ। ਉੱਪਰ ਵਾਲੇ ਦਾ ਕੁਝ ਕਰਿਸ਼ਮਾ ਹੀ ਸੀ ਕਿ ਤੁਸੀਂ ਐੱਮਐੱਲਏ ਬਣੇ। ਤੁਹਾਡੇ ‘ਚੋਂ ਕਈ ਹਨ ਜੋ ਬਹੁਤ ਸਧਾਰਨ ਪਿਛੋਕੜ ਤੋਂ ਹਨ ਅਤੇ ਉਨ੍ਹਾਂ ਅੱਗੇ ਵੱਡੀਆਂ-ਵੱਡਿਆਂ ਹਸਤੀਆਂ ਹਰ ਗਈਆਂ, ਘਮੰਡ ਨਹੀਂ ਕਰਨਾ। ਤੁਸੀਂ ਨਹੀਂ ਹਰਾਇਆ, ਜਨਤਾ ਨੇ ਹਰਾਇਆ ਹੈ। ਕੱਲ ਤੁਸੀਂ ਉਨ੍ਹਾਂ ਵਰਗੇ ਕੰਮ ਕਰੋਗੇ ਤਾਂ ਜਨਤਾ ਤੁਹਾਨੂੰ ਹਰਾ ਦੇਵੇਗੀ। ਐੱਮਐੱਲਏ ਰਹਿੰਦੇ ਹੋਏ ਅਜਿਹਾ ਕੰਮ ਕਰੋ ਕਿ ਤੁਹਾਡੀ ਖਿਆਤੀ ਚਾਰੇ ਪਾਏ ਫੈਲ ਜਾਵੇ, ਲੋਕ ਤੁਹਾਨੂੰ ਪਿਆਰ ਕਰਨ। ਕਿਸੇ ਵੀ ਅਹੁਦੇ ‘ਤੇ, ਕੁਝ ਲੋਕ ਆਉਂਦੇ ਹਨ ਕਿ ‘ਜੀ ਇਹ ਤਾਂ ਸਾਡਾ ਹੱਕ ਸੀ’, ਅਜਿਹਾ ਕੁਝ ਨਹੀਂ ਹੈ, ਇਹ ਪਰਜਾਤੰਤਰ ਹੈ ਕਿਸੇ ਦਾ ਕਿਸੇ ਅਹੁਦੇ ‘ਤੇ ਕੋਈ ਹੱਕ ਨਹੀਂ ਹੈ। ਜਿਸ ਦਿਨ ਜਨਤਾ ਨਾਰਾਜ਼ ਹੋ ਗਈ ਇਹ 2 ਮਿੰਟ ‘ਚ ਐੱਮਐੱਲਏ ਨੂੰ ਵੀ ਹਟਾ ਦਿੰਦੇ ਹੈ ਤੇ ਮੁੱਖ ਮੰਤਰੀ ਨੂੰ ਵੀ ਹਟਾ ਦਿੰਦੀ ਹੈ। ਅਜਿਹਾ ਨਾ ਕਰਨਾ ਕਿ ਅਗਲੀ ਵਾਰ ਜਨਤਾ ਸਾਨੂੰ ਹਟਾਉਣ ਲਈ ਤਿਆਰ ਰਹੇ। ਅਜਿਹਾ ਕਰਨਾ ਹੈ ਕਿ ਜਨਤਾ ਸਾਨੂੰ ਪਿਆਰ ਕਰੇ, ਅਸੀਂ ਉਨ੍ਹਾਂ ਦਾ ਦਿਲ ਜਿੱਤਣਾ ਹੈ।”



















