ਯੂਨੀਵਰਸਿਟੀ ਰਿਜਨਲ ਸੈਂਟਰ ਵਿਖੇ ‘ਔਰਤ ਸ਼ਸਕਤੀਕਰਨ: ਕਲਪਨਾ ਜਾਂ ਵਾਸਤਵਿਕਤਾ’ ਵਿਸ਼ੇ ਤੇ ਸਮਾਗਮ


ਬਠਿੰਡਾ, 9 ਮਾਰਚ, ਬਲਵਿੰਦਰ ਸਿੰਘ ਭੁੱਲਰ
ਔਰਤ ਸੁਰੂ ਤੋਂ ਹੀ ਸਾਡੇ ਸਮਾਜ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਰਿਵਾਇਤਾਂ ਅਤੇ ਅੰਧ ਵਿਸਵਾਸਾਂ ਕਰਕੇ ਸ਼ੋਸਣ ਦਾ ਸ਼ਿਕਾਰ ਹੁੰਦੀ ਰਹੀ ਹੈ। ¦ਿਗ ਨਾਲ ਸਬੰਧਤ ਮੁੱਦਿਆਂ ਪ੍ਰਤੀ ਸੰਵੇਦਨਸ਼ੀਲ ਅਤੇ ਸਕਾਰਾਤਮਕ ਪਹੁੰਚਾਂ ਨੂੰ ਅਕਾਦਮਿਕ ਪਾਠਕ੍ਰਮ ਦਾ ਹਿੱਸਾ ਬਣਾਉਣ ਦੀ ਲੋੜ ਹੈ। ਇਹ ਵਿਚਾਰ ਸ੍ਰੀ ਕਰਮਵੀਰ ਕਰਨ ਮੁਖੀ ਰੂਰਲ ਪ੍ਰੋਗਰਾਮਿੰਗ ਆਲ ਇੰਡੀਆ ਰੇਡੀਓ ਨੇ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਵਿਖੇ ਅੰਤਰਰਾਸਟਰੀ ਮਹਿਲਾ ਦਿਵਸ ਸਬੰਧੀ ਕਰਵਾਏ ‘ਔਰਤ ਸ਼ਸਕਤੀਕਰਨ: ਕਲਪਨਾ ਜਾਂ ਵਾਸਤਵਿਕਤਾ’ ਵਿਸ਼ੇ ਤੇ ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਆਖੇ।
ਉਹਨਾਂ ਕਿਹਾ ਕਿ ਔਰਤਾਂ ਲਈ ਗੁਣਾਂਤਮਕ ਸਿੱਖਿਆ ਨਾਲ ਹੀ ਅਸੀਂ ਔਰਤਾਂ ਵਾਸਤੇ ਸ਼ੋਸਣ ਮੁਕਤ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ, ਜਿਸ ਲਈ ਉਹਨਾਂ ਸੋਚ ਬਦਲਣ ਦੀ ਲੋੜ ਤੇ ਜੋਰ ਦਿੱਤਾ। ਉਹਨਾਂ ਕਿਹਾ ਕਿ ਔਰਤ ਸਦੀਆਂ ਪੁਰਾਣੇ ਪਿਤਾ ਪੁਰਖੀ ਰਵਾਇਤਾਂ ਅਤੇ ਬੰਧਨਾ ਨੂੰ ਤੋੜ ਰਹੀ ਹੈ, ਪਰ ਅਜੇ ਵੀ ਉਸ ਨਾਲ ਹੁੰਦੇ ਦੁਰਵਿਵਹਾਰ ਅਤੇ ਸ਼ੋਸਣ ਦੀਆਂ ਭਿਆਨਕ ਤਸਵੀਰਾਂ ਵੇਖੀਆਂ ਜਾਂਦੀਆਂ ਹਨ, ਜੋ ਦੁਖਦਾਈ ਹੈ। ਉਹਨਾਂ ਕਿਹਾ ਕਿ ਔਰਤ ਅੱਜ ਆਪਣੀ ਬਣਦੀ ਹੋਈ ਜਗਾਹ ਲਈ ਸੰਘਰਸ ਕਰ ਰਹੀ ਹੈ ਜੋ ਤਸੱਲੀ ਪ੍ਰਗਟ ਕਰਦਾ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੋ: ਪਰਮਜੀਤ ਸਿੰਘ ਰੋਮਾਣਾ ਨੇ ਲਿੰਗ ਅਸਮਾਨਤਾ ਅਦੇ ਸਬੰਧਤ ਵੱਖ ਵੱਖ ਇਤਿਹਾਸਕ ਕਾਰਨਾ ਜਿਵੇਂ ਸਮਾਜਿਕ ਅਸਮਾਨਤਾ, ਪਿਤਾ ਪੁਰਖੀ ਸੰਸਥਾਵਾਂ ਦੀ ਹੋਂਦ ਅਤੇ ਰੂੜੀਵਾਦੀ ਬੌਧਿਕਤਾ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਸਮਾਗਮ ਦੇ ਸੁਰੂ ਵਿੱਚ ਪ੍ਰੋ: ਜਸਵੀਰ ਸਿੰਘ ਹੁੰਦਲ ਡਾਇਰੈਕਟਰ ਯੂਨੀਵਰਸਿਟਲੀ ਰਿਜਨਲ ਸੈਂਟਰ ਨੇ ਸਮਾਗਮ ਦੇ ਮੁੱਖ ਥੀਮ ਦੀ ਮਹੱਤਤਾ ਨੂੰ ਦਸਦੇ ਹੋਏ ਔਰਤ ਸ਼ਸ਼ਕਤੀਕਰਨ ਨੂੰ ਸਮੂਹਿਕ ਜੁਮੇਵਾਰੀ ਵਜੋਂ ਪੇਸ਼ ਕੀਤਾ। ਇਸ ਮੌਕੇ ਸ੍ਰੀਮਤੀ ਸੰਤੋਸ ਸਰਮਾਂ ਪ੍ਰਮੁੱਖ ਕਾਰਜ ਕਰਤਾ, ਇੰਟਰਨੈਸ਼ਨਲ ਇੰਨਰ ਵੀਲ੍ਹ ਨੇ ਵੀ ਔਰਤਾਂ ਦੀ ਆਜ਼ਾਦੀ ਲਈ ਆਪਣੇ ਬਹੁਮੱਲੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਪ੍ਰੋ: ਰਾਜਿੰਦਰ ਸਿੰਘ ਮੁਖੀ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।

 

Total Views: 72 ,
Real Estate