ਜਿਲ੍ਹੇ ਦੇ ਤਿੰਨੇ ਰੇਲਵੇ ਸਟੇਸ਼ਨ ਹੋਣਗੇ ਅਪਗ੍ਰੇਡ


ਸ੍ਰੀ ਮੁਕਤਸਰ ਸਾਹਿਬ, ਬਰੀਵਾਲਾ ਅਤੇ ਲੱਖੇਵਾਲੀ ਰੇਲਵੇ ਸਟੇਸ਼ਨ ਤੇ ਲੱਗਣਗੇ ਇਲੈਕਟ੍ਰਾਨਿਕ ਇੰਟਰਲਾਕਿੰਗ ਸਿਗਨਲ ਸਿਸਟਮ
ਸ੍ਰੀ ਮੁਕਤਸਰ ਸਾਹਿਬ 23 ਫਰਵਰੀ ( ਕੁਲਦੀਪ ਸਿੰਘ ਘੁਮਾਣ ) ਰੇਲਵੇ ਵਿਭਾਗ ਕਰੀਬ ਇੱਕ ਸਦੀ ਪੁਰਾਣਾ ਰੇਲਵੇ ਸਟੇਸ਼ਨ ਸਿਗਨਲ ਅਤੇ ਕਾਂਟਾ ਸਿਸਟਮ ਨੂੰ ਬਦਲਣ ਜਾ ਰਿਹਾ ਹੈ ਜਿਸਦੇ ਤਹਿਤ ਕੋਟਕਪੂਰਾ-ਫਾਜਿਲਕਾ ਰੇਲ ਸੈਕਸ਼ਨ ਤੇ ਪੈਂਦੇ ਸ੍ਰੀ ਮੁਕਤਸਰ ਸਾਹਿਬ, ਬਰੀਵਾਲਾ ਅਤੇ ਲੱਖੇਵਾਲੀ ਵਿਚ ਇਲੈਕਟ੍ਰਾਨਿਕ ਇੰਟਰ ਲਾਕਿੰਗ ਸਿਗਨਲ ਸਿਸਟਮ ਲਗਾਇਆ ਜਾਵੇਗਾ ਜਿਸ ਨਾਲ ਟ੍ਰੇਨਾਂ ਦੀ ਟਾਈਮਿੰਗ ਵਿਚ ਸੁਧਾਰ ਹੋਵੇਗਾ। ਅਜੇ ਤੱਕ ਤਿੰਨੇ ਰੇਲਵੇ ਸਟੇਸ਼ਨ ਮਕੈਨੀਕਲ ਸਿਗਨਲ ਦਾ ਕਾਂਟਾ ਵਿਧੀ ਨਾਲ ਚਲਾਏ ਜਾ ਰਹੇ ਹਨ ਜਿਸ ਰਾਹੀਂ ਆਦਮੀ  ਸਟੇਸ਼ਨ ਤੋਂ ਹੁਕਮ ਮਿਲਣ ਤੋਂ ਬਾਅਦ ਸਿਗਨਲ ਅਤੇ ਕਾਂਟਾ ਬਦਲਦਾ ਹੈ।ਰੇਲਵੇ ਅਧਿਕਾਰੀਆਂ ਦੇ ਮੁਤਾਬਿਕ ਇਸ ਸਿਸਟਮ ਨੂੰ ਚਲਾਉਂਣ ਲਈ  ਇਕ ਇਮਾਰਤ ਦੀ ਜਰੂਰਤ ਹੁੰਦੀ ਹੈ ਜਿਸ ਵਿਚੋਂ ਸਾਰੇ ਸਬੰਧਤ ਕਾਰ ਵਿਹਾਰ ਨੂੰ ਚਲਾਇਆ ਜਾਂਦਾ ਹੈ ਪਰ ਸ੍ਰੀ ਮੁਕਤਸਰ ਸਾਹਿਬ ਵਿਚ ਇਸ ਇਮਾਰਤ ਦਾ ਨਿਰਮਾਣ ਬਹੁਤ ਸੁਸਤ ਹੈ।
ਹੁਣ ਤੱਕ ਟੋਕਨ ਜ਼ਰੀਏ ਹੀ ਸਿੰਗਨਲ ਬਦਲਣ ਨਾਲ ਗੱਡੀਆਂ ਨੂੰ ਰਵਾਨਾ ਕੀਤਾ ਜਾਂਦਾ ਹੈ ਅਤੇ ਨਵੇਂ ਬਿਜਲਈ  ਇੰਟਰਲਾਕਿੰਗ ਸਿਗਨਲ ਸਿਸਟਮ ਲੱਗਣ ਨਾਲ ਪੁਰਾਣਾ ਟੋਕਣ ਸਿਸਟਮ ਜੋ ਸਾਲ 1914 ਤੋ ਚੱਲ ਰਿਹਾ ਸੀ ਖਤਮ ਹੋ ਜਾਵੇਗਾ ਜਿਵੇਂ ਜਿਵੇਂ ਸ੍ਰੀ ਮੁਕਤਸਰ ਸਾਹਿਬ ਦੀ ਅਬਾਦੀ ਵਿਚ ਵਾਧਾ ਹੋਇਆ ਹੈ ਉਵੇਂ ਰੇਲਵੇ ਸਟੇਸਨ ਦੇ ਵਿਕਾਸ ਵਿਚ ਵਾਧਾ ਨਹੀਂ ਹੋਇਆ , ਫਿਰ ਵੀ ਲੈਂਪ ਦੀ ਜਗ੍ਹਾ ਤੇ ਲਾਈਟਾਂ, ਕੋਇਲੇ ਵਾਲੇ ਇੰਜਣ ਦੀ ਥਾਂ ‘ਤੇ ਡੀਜ਼ਲ ਤੇ ਫਿਰ ਬਿਜਲੀ ਵਾਲੇ ਇੰਜਣ ਲਈ ਤਿਆਰੀਆਂ ਹੋ ਰਹੀਆਂ ਹਨ। ਟਿਕਟਾਂ ਮੈਨੂਅਲ ਦੀ ਬਜਾਏ ਕੰਪਿਊਟਰ ਰਾਹੀਂ ਅਤੇ ਪੀ.ਆਰ.ਐਸ ਸਿਸਟਮ, ਫਲਾਈ ਓਵਰ ਅਤੇ ਫੁੱਟ ਓਵਰ ਪੁਲ ਬਣਨ ਤੋਂ ਇਲਾਵਾ ਰੇਲਵੇ ਸਟੇਸ਼ਨ ਅਪਗ੍ਰੇਡ ਨਹੀਂ ਹੋ ਸਕਿਆ। ਦੋਹਾਂ ਫਾਟਕਾਂ ਦਾ ਫਾਸਲਾ 700 ਮੀਟਰ ਹੋਣ ਕਾਰਨ ਨਾ ਤਾਂ ਰੇਲ ਟ੍ਰੈਕ ਵਿਚ ਵਾਧਾ ਹੋ ਸਕਿਆ ਅਤੇ ਨਾ ਹੀ ਪਲੇਟਫਾਰਮ ਵਿਚ ਵਾਧਾ ਹੋ ਸਕਿਆ ਜਿਸ ਕਾਰਨ ਲੰਬੀ ਦੂਰੀ ਦੀਆਂ ਗੱਡੀਆਂ ਨਹੀ ਚੱਲ ਸਕੀਆਂ ਹੁਣ ਰੇਲਵੇ ਵਿਭਾਗ ਗੁੱਡਜ ਲਾਇਨ ਨੰਬਰ-3 ਵਿਚ ਵਾਧਾ ਕਰਕੇ ਫਾਟਕ ਨੰਬਰ-31 ਨਵੀਂ ਦਾਣਾ ਮੰਡੀ ਤੱਕ ਲਿਜਾ ਰਿਹਾ ਹੈ ਜਿਸ ਨਾਲ ਮਾਲ ਗੱਡੀ ਬੂੜਾ ਗੁੱਜਰ ਫਾਟਕ ‘ਤੇ ਨਹੀ ਖੜੇਗੀ ਅਤੇ ਸ਼ੰਟਿੰਗ ਦੇ ਨਾਲ-ਨਾਲ ਲੰਬਾ ਸਮਾਂ ਫਾਟਕ ਬੰਦ ਹੋਣ ਤੋਂ ਵੀ ਛੁਟਕਾਰਾ ਮਿਲੇਗਾ। ਨੈਸ਼ਨਲ ਕੰਜਿਉਮਰ ਅਵੇਰਨੈਸ ਗੁਰੱਪ ਦੇ ਜਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ, ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ, ਭੰਵਰ ਲਾਲ ਸ਼ਰਮਾ, ਬਲਜੀਤ ਸਿੰਘ, ਜਸਵੰਤ ਸਿੰਘ ਬਰਾੜ, ਸੁਭਾਸ਼ ਕੁਮਾਰ ਚੱਗਤੀ, ਸ਼ਾਮ ਲਾਲ ਛਾਬੜਾ ਲੱਖੇਵਾਲੀ ਅਤੇ ਪ੍ਰਦੀਪ ਕੁਮਾਰ ਗਰਗ ਬਰੀਵਾਲਾ ਨੇ ਜਨਰਲ ਮੈਨੇਜਰ ਉੱਤਰੀ ਰੇਲਵੇ ਜੋਨ, ਨਵੀਂ ਦਿੱਲੀ ਅਤੇ ਮੰਡਲ ਰੇਲਵੇ ਮੈਨੇਜਰ, ਉੱਤਰੀ ਰੇਲਵੇ, ਫਿਰੋਜ਼ਪੁਰ ਤੋ ਮੰਗ ਕੀਤੀ ਹੈ ਕਿ ਸ੍ਰੀ ਮੁਕਤਸਰ ਸਾਹਿਬ, ਬਰੀਵਾਲਾ ਅਤੇ ਲੱਖੇਵਾਲੀ ਦੀਆਂ ਇਮਾਰਤਾਂ ਦੀ ਉਸਾਰੀ ਵਿਚ ਤੇਜੀ ਲਿਆਂਦੀ ਜਾਵੇ ਅਤੇ ਤਿੰਨੇ ਸਟੇਸ਼ਨਾਂ ਨੂੰ ਅਪ-ਗ੍ਰੇਡ ਕਰਕੇ ਇਲੈਕਟ੍ਰਾਨਿਕ ਇੰਟਰਲਾਕ ਸਿਸਟਮ ਨਾਲ ਜੋੜਿਆ ਜਾਵੇ। ਗੁਡਜ ਲਾਇਨ ਨੰਬਰ-3 ਦੇ ਵਾਧੇ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ। ਕਰੋਨਾ ਕਰਕੇ ਡੇਢ ਸਾਲ ਤੋ ਬੰਦ ਪਈਆਂ ਮੁਸਾਫਰ ਗੱਡੀਆਂ ਤੁਰੰਤ ਬਹਾਲ ਕੀਤੀਆ ਜਾਣ।

Total Views: 107 ,
Real Estate