
ਫਿਊਨਰਲ 26 ਫ਼ਰਵਰੀ ਨੂੰ ਸ਼ਾਮੀਂ 2 ਤੋਂ 4 ਵਜੇ ਦਰਮਿਆਨ ਸ਼ਾਂਤ ਭਵਨ ਫਿਊਨਰਲ ਹੋਂਮ ਫਾਉਲਰ, ਉਪਰੰਤ ਭੋਗ ਗੁਰਦਵਾਰਾ ਸਿੰਘ ਸਭਾ ਫਰਿਜ਼ਨੋ ਵਿਖੇ
ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ)
ਇੰਡੋ ਅਮੈਰਕਿਨ ਹੈਰੀਟੇਜ਼ ਫੋਰਮ ਫਰਿਜਨੋ ਦੇ ਪਹਿਲੇ ਪ੍ਰਧਾਨ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਸਾਬਕਾ MLA (1962-67) ਸਵ. ਗੁਰਬਖਸ਼ ਸਿੰਘ ਧਾਲੀਵਾਲ ਦੇ ਸਤਿਕਾਰਯੋਗ ਧਰਮ ਪਤਨੀ ਸਰਦਾਰਨੀ ਬਸੰਤ ਕੌਰ (96) ਲੰਘੇ ਸੋਮਵਾਰ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਨੇ, ਉਹ ਪਿਛਲੇ ਲੰਮੇ ਸਮੇਂ ਤੋਂ ਆਪਣੇ ਪੁੱਤਰਾਂ ਨਵਦੀਪ ਸਿੰਘ ਧਾਲੀਵਾਲ ਅਤੇ ਬਲਦੇਵ ਸਿੰਘ ਧਾਲੀਵਾਲ ਕੋਲ ਅਮਰੀਕਾ ਦੀ ਕੈਲੀਫੋਰਨੀਆਂ ਸਟੇਟ ਦੇ ਸੋਹਣੇ ਸ਼ਹਿਰ ਫਰਿਜਨੋ ਵਿਖੇ ਰਹਿ ਰਹੇ ਸਨ। ਉਹਨਾਂ ਦਾ ਪਿਛਲਾ ਪਿੰਡ ਧੂੜਕੋਟ ਰਣਸੀਂਹ, ਤਹਿਸੀਲ ਨਿਹਾਲ ਸਿੰਘ ਵਾਲਾ, ਜਿਲ੍ਹਾ ਮੋਗਾ ਵਿੱਚ ਪੈਂਦਾ ਹੈ। ਉਹਨਾਂ ਦਾ ਫਿਊਨਰਲ ਮਿਤੀ 26 ਫ਼ਰਵਰੀ ਦਿਨ ਸ਼ਨੀਵਾਰ ਨੂੰ ਸ਼ਾਮੀਂ 2 ਤੋਂ 4 ਵਜੇ ਦਰਮਿਆਨ ਸ਼ਾਂਤ ਭਵਨ ਫਿਊਨਰਲ ਹੋਂਮ ਫਾਊਲਰ (2800 E Clayton Ave Fowler ca 93625) ਵਿੱਖੇ ਹੋਵੇਗਾ। ਉਪਰੰਤ ਭੋਗ ਗੁਰਦਵਾਰਾ ਸਿੰਘ ਸਭਾ ਫਰਿਜਨੋ (4827 N. Parkway Drive Fresno CA 93722 Fresno) ਵਿਖੇ ਪਵੇਗਾ। ਅਫ਼ਸੋਸ ਕਰਨ ਲਈ ਜਾਂ ਹੋਰ ਵਧੇਰੇ ਜਾਣਕਾਰੀ ਲਈ ਤੁਸੀ ਉਹਨਾਂ ਦੇ ਬੇਟੇ ਨਵਦੀਪ ਸਿੰਘ ਧਾਲੀਵਾਲ ਨਾਲ (559) 287-0822 , ਬੇਟੇ ਬਲਦੇਵ ਸਿੰਘ ਧਾਲੀਵਾਲ ਨਾਲ (559) 240-3868 ਜਾਂ ਉਹਨਾਂ ਦੀ ਪੋਤਰੀ ਸ਼ਰਨ ਧਾਲੀਵਾਲ ਨਾਲ (559)-974-8383 ‘ਤੇ ਸੰਪਰਕ ਕਰ ਸਕਦੇ ਹੋਂ। ਅਸੀਂ ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਧਾਲੀਵਾਲ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹਾਂ।
ਸਵ. ਗੁਰਬਖਸ਼ ਸਿੰਘ ਧਾਲੀਵਾਲ ਸਾਬਕਾ ਐਮ.ਐਲ. ਏ ਹਲਕਾ ਨਿਹਾਲ ਸਿੰਘ ਵਾਲਾ ਦੀ ਪਤਨੀ ਦਾ ਅਮਰੀਕਾ ਵਿੱਚ ਦਿਹਾਂਤ
Total Views: 157 ,
Real Estate



















