ਅਮਰੀਕਾ-ਮੈਕਸਿਕੋ ਕੰਧ ਲਈ ਬਣੀ ਸਹਿਮਤੀ

ਅਮਰੀਕਾ-ਮੈਕਸਿਕੋ ਸਰਹੱਦੀ ਕੰਧ ਬਣਾਉਣ ਲਈ ਅਮਰੀਕੀ ਸੰਸਦ ਮੈਂਬਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ। ਇਸ ਸਮਝੌਤੇ ਤਹਿਤ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕੰਧ ਬਣਾਉਣ ਲਈ ਸਿਰਫ਼ 1.4 ਅਰਬ ਡਾਲਰ ਦੀ ਰਾਸ਼ੀ ਮਿਲੇਗੀ।ਸੰਸਦੀ ਸਹਿਯੋਗੀਆਂ ਅਨੁਸਾਰ ਟਰੰਪ ਦੀ ਰਿਪਬਲਿਕਨ ਪਾਰਟੀ ਕਿਸੇ ਵੀ ਹਾਲ ’ਚ ਮੁੜ ਤੋਂ ਸਰਕਾਰੀ ਕੰਮਕਾਰ ਠੱਪ ਨਹੀਂ ਹੋਣ ਦੇਣਾ ਚਾਹੁੰਦੀ ਸੀ। ਇਸ ਲਈ ਉਨ੍ਹਾਂ ਨੂੰ ਕੰਧ ਬਣਾਉਣ ਲਈ ਮਿਲਣ ਵਾਲੀ ਰਾਸ਼ੀ ਨਾਲ ਸਮਝੌਤਾ ਕਰਨਾ ਪਿਆ। ਟਰੰਪ ਨੇ ਇਸ ਲਈ 5.7 ਅਰਬ ਡਾਲਰ ਦੀ ਮੰਗ ਕੀਤੀ ਸੀ, ਪਰ ਉਸ ਨੂੰ ਬਹੁਤ ਘੱਟ ਕਰੀਬ 1.4 ਅਰਬ ਡਾਲਰ ਰਾਸ਼ੀ ਮਿਲ ਰਹੀ ਹੈ। ਇਸ ਰਾਸ਼ੀ ਨਾਲ ਸਿਰਫ਼ 55 ਮੀਲ ਲੰਮੀ ਕੰਡਿਆਲੀ ਤਾਰ ਲੱਗ ਸਕਦੀ ਹੈ ਜਦਕਿ ਟਰੰਪ ਨੇ ਪੱਕੀ ਕੰਧ ਬਣਾਉਣ ਦਾ ਵਾਅਦਾ ਕੀਤਾ ਸੀ।

Total Views: 346 ,
Real Estate