ਇੱਕ ਪਿੰਡ ਅਜਿਹਾ ਜਿੱਥੇ ਨਾ ਕੋਈ ਬੂਥ ਲੱਗਾ ਤੇ ਨਾ ਕਿਸੇ ਪਾਰਟੀਆਂ ਦੀ ਝੰਡੀਆਂ

ਜਗਰਾਉਂ ਵਿਧਾਨ ਸਭਾ ਦੇ ਪਿੰਡ ਸਿਧਵਾਂ ਖੁਰਦ ਵਿਧਾਨ ਸਭਾ ਚੋਣਾਂ ਮੌਕੇ ਇਕ ਵਾਰ ਫਿਰ ਇਤਿਹਾਸ ਸਿਰਜਿਆ ਹੈ। 1300 ਵੋਟਾਂ ਵਾਲੇ ਪਿੰਡ ਵਿੱਚ ਇਕ ਪਾਸੇ ਜਿੱਥੇ ਸਾਰੇ ਪਿੰਡਾਂ ‘ਚ ਹਰੇਕ ਪਾਰਟੀ ਦੇ ਬੂਥ ਲੱਗੇ ਤੇ ਘਰਾਂ ‘ਤੇ ਝੰਡੀਆਂ ਦਿਖਾਈ ਦੇ ਰਹੀਆਂ ਸਨ ਤਾਂ ਦੂਜੇ ਪਾਸੇ ਇਕ ਇਕਲੌਤਾ ਅਜਿਹਾ ਪਿੰਡ ਬਣ ਗਿਆ ਜਿੱਥੇ ਨਾ ਤਾਂ ਕਿਸੇ ਸਿਆਸੀ ਪਾਰਟੀ ਦਾ ਬੂਥ ਲੱਗਿਆ ਅਤੇ ਨਾ ਹੀ ਘਰਾਂ ‘ਤੇ ਝੰਡੀਆਂ ਲਾਈਆਂ ਗਈਆਂ। ਪਿੰਡ ਦੇ ਵੱਖ-ਵੱਖ ਸਿਆਸੀ ਧਿਰਾਂ ਨਾਲ ਜੁੜੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਪਿੰਡ ‘ਚ ਕਹਿ ਦਿੱਤਾ ਸੀ ਕਿ ਜਿਸ ਨੂੰ ਦਿਲ ਕਰੇ ਵੋਟ ਪਾ ਦਿੱਤੀ ਜਾਵੇ। ਵੋਟਾਂ ਲਈ ਨਾ ਕੋਈ ਬੂਥ ਲੱਗੇਗਾ ਨਾ ਹੀ ਝੰਡੀ ਅਤੇ ਨਾ ਹੀ ਕਿਸੇ ਨੂੰ ਕਿਸੇ ਪਾਰਟੀ ਨੂੰ ਵੋਟ ਪਾਉਣ ਵਾਸਤੇ ਹੀ ਆਖਿਆ ਜਾਵੇਗਾ। ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਇਸ ਦੇ ਨਾਲ ਲੱਗੇ ਸਿੱਧਵਾਂ ਕਲਾਂ ਪਿੰਡ ਨੇ ਵੀ ਇਕ ਪਹਿਲ ਕੀਤੀ ਸੀ ਤੇ ਉਥੇ ਸਾਰੀਆਂ ਸਿਆਸੀ ਧਿਰਾਂ ਦਾ ਸਾਂਝਾ ਬੂਥ ਲੱਗਾ ਸੀ।

Total Views: 355 ,
Real Estate