ਗੀਤ : ਗੱਭਰੂਓ ਦੁਸ਼ਮਣ ਦਾ, ਸਮਝ ਲਵੋ ਹਥਿਆਰ

ਕੁਲਦੀਪ ਘੁਮਾਣ
ਕੰਨਾਂ ‘ਚ ਪਲੱਗ ਵਾੜ, ਹੱਥਾਂ ‘ਚ ਮੋਬਾਇਲ ਦੇ ਤੇ,
ਪੱਟ ਲੀ ਜਵਾਨੀ ਬੁਰੀ ਧਾਰ,
ਗੱਭਰੂਓ ਦੁਸ਼ਮਣ ਦਾ,
ਸਮਝ ਲਵੋ ਹਥਿਆਰ।
ਗੱਭਰੂਓ……..।
ਜਿਹੜੇ ਕਾਲਜਾਂ ਚੋਂ ਪੈਦਾ ਹੁੰਦੇ ਰਹੇ ਸੀ ਵਿਦਵਾਨ,
ਹੁਣ ਪੁਰਜ਼ੇ ਕਰਨ ਤਿਆਰ,
ਗੱਭਰੂਓ ਦੁਸ਼ਮਣ ਦਾ,
ਸਮਝ ਲਵੋ ਹਥਿਆਰ।
ਗੱਭਰੂਓ………..।
ਸਾਡਿਆਂ ਹੱਥਾਂ ਦੇ ਵਿੱਚੋਂ ਖੋਹ ਲਈਆਂ ਕਿਤਾਬਾਂ,
ਪੱਲੇ ਪਾ ‘ਤੀ ਨਿਰੀ ਗੈਂਗਵਾਰ,
ਗੱਭਰੂਓ ਦੁਸ਼ਮਣ ਦਾ,
ਸਮਝ ਲਵੋ ਹਥਿਆਰ।
ਗੱਭਰੂਓ……..।
ਭੰਗੜੇ ਤੇ ਗਿੱਧਿਆਂ ਨੂੰ ਕਾਂਗਿਆਰੀ ਕਰਜ਼ੇ ਦੀ,
ਕਰ ਗੲੀ ਚਟਮ ਇੱਕੋ ਵਾਰ,
ਗੱਭਰੂਓ ਦੁਸ਼ਮਣ ਦਾ,
ਸਮਝ ਲਵੋ ਹਥਿਆਰ।
ਗੱਭਰੂਓ………..।
ਗਿੱਧਿਆਂ ਦੀ ਰਾਣੀ ਜਾਣ ਲੱਗ ਪਈ ਏ ਪਾਰਲਰਾਂ ਚ,
ਪੇਂਡੂ ਸੱਭਿਆਚਾਰ ਵਿਸਾਰ,
ਗੱਭਰੂਓ ਦੁਸ਼ਮਣ ਦਾ,
ਸਮਝ ਲਵੋ ਹਥਿਆਰ।
ਗੱਭਰੂਓ……….।
ਜਿਹੜੀ ਜ਼ਰਖ਼ੇਜ਼ ਭੂਮੀ ਜੰਮਦੀ ਸੀ ਨਲੂਏ ਜਿਹੇ,
ਹੁਣ ਜੰਮਦੀ ਨਿਰੇ ਗ਼ਦਾਰ,
ਗੱਭਰੂਓ ਦੁਸ਼ਮਣ ਦਾ,
ਸਮਝ ਲਵੋ ਹਥਿਆਰ।
ਗੱਭਰੂਓ………।
ਭਰਕੇ ਜਹਾਜ਼ ਬਾਹਰ ਜਾਣ ਵਾਲਿਓ ਵੇ ਤੁਸੀਂ,
ਸਾਡੇ ਤੁਸੀਂ ਹੀ ਸਰਾਭੇ ਸਰਦਾਰ,
ਗੱਭਰੂਓ ਦੁਸ਼ਮਣ ਦਾ,
ਸਮਝ ਲਵੋ ਹਥਿਆਰ।
ਗੱਭਰੂਓ…………..।
ਖੋਲ੍ਹ ਅੱਖਾਂ ਖੋਲ੍ਹ ਵੇ ਘੁਮਾਣਾਂ ਕੁਲਦੀਪ ਸਿੰਹਾਂ,
ਤੱਕ ਲੈ ਚਾਣਕਿਆ ਵਾਰ,
ਗੱਭਰੂਓ ਦੁਸ਼ਮਣ ਦਾ,
ਸਮਝ ਲਵੋ ਹਥਿਆਰ।
ਗੱਭਰੂਓ…………….
Total Views: 326 ,
Real Estate