“ਡਡਲੀ” ਅਤੇ “ਯੂਨਿਸ” ਤੂਫਾਨਾ ‘ਚ ਘਿਰਿਆ ਯੂਕੇ…..

ਦਵਿੰਦਰ ਸਿੰਘ ਸੋਮਲ
ਸਾਲਾ ‘ਚ ਆਏ ਭਿਆਨਕ ਤੂਫਾਨ ਯੂਨਿਸ ਦੇ ਚਲਦਿਆ ਅਥਾਰਟਿਸ ਵਲੋ ਬਰਤਾਨਵੀ ਸ਼ਹਿਰੀਆ ਨੂੰ ਬੇਨਤੀ ਕੀਤੀ ਗਈ ਹੈ ਕੇ ਯਾਤਰਾ ਤੋ ਪਰਹੇਜ ਕਰੋ ਅਤੇ ਘਰਾ ਦੇ ਅੰਦਰ ਰਹੋ। ਮੈਟ ਆਫਿਸ(ਮੈਟਰੋਲੋਜਕਿਲ ਆਫਿਸ ਜੋ ਯੂਕੇ ਲਈ ਮੌਸਮ ਅਤੇ ਵਾਤਾਵਰਣ ਉੱਤੇ ਨਜ਼ਰ ਰੱਖਦਾ ਹੈ)ਵਲੋ ਨੱਬੇ ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਵਗਣ ਦਾ ਪੂਰਵਨੁਮਾਨ ਹੈ ਅਤੇ ਇਸਦੇ ਚੱਲਦਿਆ ਡਰ ਹੈ ਕੀ ਹਵਾ ਨਾਲ ਉੱਡੀਆ ਵਸਤੂਆ ਕਿਸੇ ਤੇ ਡਿਗ ਕੇ ਨੁਕਸਾਨ ਕਰ ਸਕਦੀਆ ਨੇ।
ਮਾਹਿਰਾ ਦਾ ਕਹਿਣਾ ਹੈ ਕੀ ਤੂਫਾਨ ਯੁਨਿਸ ਯੂਕੇ ‘ਚ ਤਿੰਨ ਦਹਾਕਿਆ ‘ਚ ਆਏ ਤੂਫਾਨਾ ਵਿੱਚੋ ਸਬਤੋ ਬੁਰਾ ਤੂਫਾਨ ਸਾਬਿਤ ਹੋ ਸਕਦਾ ਹੈ। ਇਸੇਦੇ ਚਲਦਿਆ ਸੇਕੜੇ ਸਕੂਲ ਬੰਦ ਕੀਤੇ ਗਏ ਨੇ ਤੇ ਹਵਾਈ ਅਤੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। met office ਵਲੋ ਯੂਕੇ ਦੇ ਕਈ ਹਿੱਸਿਆ ਲਈ ਸਬਤੋ ਗੰਭੀਰ ਰੈਡ ਵਾਰਨਿੰਗ ਜਾਰੀ ਕੀਤੀ ਹੋਈ ਹੈ। ਇੰਗਲੈਂਡ ਸਕੌਟਲੈਂਡ ਅਤੇ ਵੇਲਸ ਦੇ ਕਈ ਹਿੱਸਿਆ ਲਈ 149 ਹੜਾ ਦੀਆ ਚੇਤਾਵਨੀਆ ਵੀ ਨੇ ਜਿਹਨਾਂ ਵਿੱਚੋ ਦੱਸ ਬਹੁਤ ਗੰਭੀਰ ਨੇ।
ਇੱਕ ਤਾਜਾ ਆ ਰਹੀ ਰਿਪਰੋਟ ਅਨੁਸਾਰ isle of wight ਅੰਦਰ ਇਸ ਤੂਫਾਨੀ ਹਫਾ ਦੀ ਗਤੀ 122 ਮੀਲ ਪ੍ਰਤੀ ਘੰਟਾ ਰਿਕਾਰਡ ਕੀਤੀ ਗਈ ਹੈ।
ਦੋ ਦਿਨ ਪਹਿਲਾ ਬੁੱਧਵਾਰ ਨੂੰ ਯੂਕੇ ਦੇ ਕਈ ਹਿੱਸਿਆ ਅੰਦਰ ਡਡਲੀ ਤੂਫਾਨ ਦੇ ਚਲਦਿਆ ਜਿੱਥੇ ਯਾਤਰਾ ‘ਚ ਵਿਘਨ ਪਏ ਉੱਥੇ ਹੀ ਕਈ ਥਾਵਾ ਅੰਦਰ ਆਵਾਮ ਨੂੰ ਬਿੱਜਲੀ ਠੱਪ ਹੋਣ ਦਾ ਵੀ ਸਾਹਮਣਾ ਕਰਨਾ ਪਿਆ।
ਇਸੇ ਤੂਫਾਨ ਦੇ ਕਾਰਣ ਸਕੌਟਲੈਂਡ ਅੰਦਰ ਬੁੱਧਵਾਰ ਸ਼ਾਮ ਨੂੰ ਸਾਰੀਆ ਰੇਲ ਸੇਵਾਵਾ ਰੱਦ ਕਰ ਦਿੱਤੀਆ ਅਤੇ ਕਈ ਸੇਵਾਵਾ ਵੀਰਵਾਰ ਸੁਬਾਹ ਵੀ ਬੰਦ ਹੀ ਰਹੀਆ ਸੰਨ।

 

Total Views: 147 ,
Real Estate