
ਥਾਈਲੈਂਡ ‘ਚ ਇਕ ਭਾਰਤੀ ਮੂਲ ਦੇ ਗੈਂਗਸਟਰ ਦੀ ਗੋਲੀਆਂ ਮਾਲ ਕੇ ਹੱਤਿਆ ਕਰ ਦਿੱਤੀ । ਮੀਡੀਆ ਦਾ ਰਿਪੋਰਟਾਂ ਮੁਤਾਬਕ, ਇਸ ਦਾ ਨਾਮ ਜਿੰਮੀ ਸੰਧੂ ਹੈ ਅਤੇ ਇਸ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਸੀ ।ਥਾਈਲੈਂਡ ‘ਚ ਹੋਟਲ ਦੀ ਪਾਰਕਿੰਗ ‘ਚੋਂ ਉਸ ਦੀ ਲਾਸ਼ ਬਰਾਮਦ ਹੋਈ ਹੈ ਅਤੇ ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ । ਜਿਸ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਿੰਮੀ ਕਾਰ ‘ਚ ਸਵਾਰ ਹੋ ਕੇ ਹੋਟਲ ਦੀ ਪਾਰਕਿੰਗ ‘ਚ ਪਹੁੰਚਦਾ ਹੈ ਅਤੇ ਜਿਵੇਂ ਹੀ ਕਾਰ ਵਿੱਚੋਂ ਬਾਹਰ ਨਿਕਲ ਕੇ ਹੋਟਲ ‘ਚ ਦਾਖਲ ਹੋਣ ਲੱਗਦਾ ਹੈ ਤਾਂ ਇਸ ਦੌਰਾਨ ਕੁਝ ਨੌਜਵਾਨਾਂ ਵੱਲੋਂ ਉਸ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ । ਜਿਸ ਕਾਰਨ ਉਸ ਦੀ ਮੌਤ ਹੋ ਗਈ । ਸਥਾਨਕ ਪੁਲਸ ਵਲੋਂ ਜਿੰਮੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
Total Views: 316 ,
Real Estate



















