ਯੂਕੇ ਦੇ ਪ੍ਰਧਾਨ ਮੰਤਰੀ ਕਰਨਗੇ ਯੁਕਰੇਨ ਦਾ ਦੌਰਾ….

ਦਵਿੰਦਰ ਸਿੰਘ ਸੋਮਲ
ਰਸ਼ੀਆ ਅਤੇ ਯੁਕਰੇਨ ਅੰਦਰ ਚੱਲ ਰਹੇ ਵਿਵਾਦ ਦਰਮਿਆਨ ਬੌਰਿਸ ਜੋਨਸਨ ਅੱਜ ਯੁਕਰੇਨ ਜਾਣਗੇ। ਪ੍ਰਧਾਨ ਮੰਤਰੀ ਰਾਜਧਾਨੀ ਕੀਅਵ ਅੰਦਰ ਯੁਕਰੇਨੀਅਨ ਰਾਸ਼ਟਰਪਤੀ Volodymyr Zelenskyy ਨਾਲ ਗੱਲਬਾਤ ਕਰਨਗੇ। ਕਾਬਿਲ ਏ ਜ਼ਿਕਰ ਹੈ ਕੀ ਰੂਸੀ ਫੌਜ ਦੇ ਯੁਕਰੇਨੀਅਨ ਸਰਹੱਦਾ ਨਜਦੀਕ ਪੜਾਅ ਨੇ ਦੋਹਾ ਮੁੱਲਖਾ ਦੇ ਨਾਲ-੨ ਰੂਸ ਅਤੇ ਨੈਟੋ ਵਿਚਕਾਰ ਸਥਿਤੀ ਵੀ ਤਣਾਅਪੂਰਣ ਕੀਤੀ ਹੋਈ ਹੈ।UK ਵਲੋ ਯੁਕਰੇਨ ਨੂੰ ਅਠਾਸੀ ਮਿਲਿਅਨ ਪੌਡਸ ਦੀ ਮੱਦਦ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਉੱਥੇ ਸਥਿਰਤਾ ਬਣੀ ਰਹੇ ਅਤੇ ਯੁਕਰੇਨ ਨੂੰ ਜੋ ਉਸਦੀ ਰਸ਼ੀਅਨ ਐਨਰਜੀ ਸਪਲਾਈਜ ਉੱਤੇ ਨਿਰਭਰਤਾ ਹੈ ਉਸਨੂੰ ਘੱਟ ਕਰਨ ‘ਚ ਮੱਦਦ ਮਿਲੇ। ਬੀਤੇ ਕੱਲ ਪੀਐਮ ਬੌਰਿਸ ਜੋਨਸਨ ਨੇ ਰਾਸ਼ਟਰਪਤੀ ਵਲਾਦੀਮਾਰ ਪੂਤਿਨ ਨਾਲ ਗੱਲਬਾਤ ਕਰਨੀ ਸੀ ਜੋ ਕੇ ਨਹੀ ਹੋ ਸਕੀ।ਯੂਕੇ ਵਿਦੇਸ਼ ਸਕੱਤਰ ਲਿਜ ਟਰਸਸ ਨੇ ਵੀ ਇਸ ਫੇਰੀ ‘ਚ ਪੀਐਮ ਦੇ ਨਾਲ ਜਾਣਾ ਸੀ ਜੋ ਕੀ ਉਹ ਕੋਵਿਡ ਪੌਜਟਿਵ ਹੋਣ ਦੀ ਵਜਾਹ ਕਾਰਣ ਨਹੀ ਜਾ ਪਾਉਣਗੇ ਅਤੇ ਆਪਣੀਆ ਜਿੰਮੇਵਾਰੀਆ ਇਕਾਂਤਵਾਸ ਦੌਰਾਨ ਆਪਣੇ ਘਰੋ ਹੀ ਪੂਰੀਆ ਕਰਨਗੇ। ਇਸੇ ਵਿਵਾਦ ਦੇ ਚੱਲਦਿਆ ਯੂਐਸ ਅਤੇ ਰੂਸ ਦੇ ਪ੍ਰਤੀਨਿਧਆ ਵਿਚਕਾਰ ਯੂਨਾਈਟਡ ਨੇਸ਼ਨਸ ਦੀ ਸੁਰੱਖਿਆ ਕੌਸਲ ਦੀ ਮੀਟਿੰਗ ਦੌਰਾਨ ਕਾਫੀ ਬਹਿੰਸ ਵੀ ਹੋਈ ਜਦੋ ਯੂਐਸ ਨੇ ਕਿਹਾ ਕੇ ਰੂਸ ਨੇ ਲੱਖ ਤੋ ਉੱਤੇ ਲੜਾਕਾ ਫੋਜੀ ਯੁਕਰੇਨ ਦੇ ਬੋਰਡਰ ਤੇ ਖੜਾਇਆ ਹੋਇਆ ਹੈ ਜੋ ਕੀ ਸਰਹੱਦੋ ਪਾਰ ਕਾਰਵਾਈਆ ਲਈ ਤਿਆਰ ਹੈ। ਪਲਟਵਾਰ ਕਰਦਿਆ ਰੂਸੀ ਪ੍ਰਤੀਨਿਧੀ ਨੇ ਕਿਹਾ ਕੇ ਤਹਾਨੂੰ ਇਹ ਅੰਕੜਾ ਮਿਲਿਆ ਕਿੱਥੋ ?ਅਸੀ ਤਾਂ ਇਸਦੀ ਕਦੇ ਪੁਸ਼ਟੀ ਨਹੀ ਕੀਤੀ ਤੁਸੀ ਤਾਂ ਲਗਭਗ ਚਾਹੁੰਦੇ ਹੋ ਕੇ ਇਵੇ ਹੋਵੇ।

Total Views: 264 ,
Real Estate