ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੰਜਾਬ ਲੋਕ ਕਾਂਗਰਸ ਦੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ। ਕੈਪਟਨ ਵਾਲੀ ਕਾਂਗਰਸ ਭਾਜਪਾ ਅਤੇ ਅਕਾਲੀ ਦਲ (ਸੰਯੁਕਤ) ਨਾਲ ਚੋਣ ਸਮਝੌਤੇ ਵਿੱਚ ਹੈ। ਸਮਝੌਤੇ ਮੁਤਾਬਕ ਪਾਰਟੀ ਦੇ ਹਿੱਸੇ 37 ਸੀਟਾਂ ਆਈਆਂ ਹਨ ਜਿਨ੍ਹਾਂ ਵਿੱਚੋਂ 26 ਮਾਲਵਾ ਖੇਤਰ ਵਿੱਚ ਪੈਂਦੀਆਂ ਹਨ। ਮਾਝੇ ਵਿੱਚ ਪਾਰਟੀ ਕੋਲ 7 ਸੀਟਾਂ ਤੇ ਦੁਆਬੇ ਦੀਆਂ ਚਾਰ ਸੀਟਾਂ ਹਨ।
ਹੁਣ ਤੱਕ ਪਾਰਟੀ 22 ਉਮੀਦਵਾਰਾਂ ਦਾ ਫ਼ੈਸਲਾ ਕਰ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਪਟਿਆਲਾ ਹਲਕੇ ਤੋਂ ਚੋਣ ਲੜ ਰਹੇ ਹਨ।
ਫ਼ਰਜ਼ਾਨਾ ਆਲਮ ਮਲੇਰਕੋਟਲਾ ਤੋਂ
ਸੰਜੀਵ ਸ਼ਰਮਾ ਪਟਿਆਲਾ ਪੇਂਡੂ ਸੀਟ ਤੋਂ
ਕਮਲਦੀਪ ਸੈਣੀ ਖਰੜ ਤੋਂ।
ਜਗਮੋਹਨ ਸ਼ਰਮਾ ਲੁਧਿਆਣਾ ਪੂਰਬੀ ਤੋਂ।
ਸਤਿੰਦਰਪਾਲ ਸਿੰਘ ਤਾਜਪੁਰੀ ਲੁਧਿਆਣਾ ਦੱਖਣੀ ਤੋਂ
ਪ੍ਰੇਮ ਮਿੱਤਲ ਆਤਮਨਗਰ ਤੋਂ
ਦਮਨਜੀਤ ਸਿੰਘ ਮੋਹੀ ਦਾਖਾ ਤੋਂ
ਮੁਖਤਿਆਰ ਸਿੰਘ ਨਿਹਾਲ ਸਿੰਘ ਵਾਲਾ(ਰਿਜ਼ਰਵ) ਤੋਂ
ਰਵਿੰਦਰ ਸਿੰਘ ਗਰੇਵਾਲ ਧਰਮਕੋਟ ਤੋਂ
ਡਾ਼ ਅਮਰਜੀਤ ਸ਼ਰਮਾ ਰਾਮਪੁਰਾ ਫ਼ੂਲ ਤੋਂ
ਰਾਜ ਨੰਬਰਦਾਰ ਬਠਿੰਡਾ ਸ਼ਹਿਰੀ ਤੋਂ
ਸਵੇਰਾ ਸਿੰਘ ਬਠਿੰਡਾ ਪੇਂਡੂ (ਰਿਜ਼ਰਵ) ਤੋਂ
ਸੂਬੇਦਾਰ ਭੋਲਾ ਸਿੰਘ ਬੁਢਲਾਡਾ (ਰਿਜ਼ਰਵ)
ਧਰਮ ਸਿੰਘ ਫ਼ੌਜੀ ਭਦੌੜ ਤੋਂ
ਬਿਕ੍ਰਮਜੀਤ ਇੰਦਰ ਸਿੰਘ ਚਾਹਲ ਸਨੌਰ ਤੋਂ
ਸੁਰਿੰਦਰ ਸਿੰਘ ਖੇੜਕੀ ਸਮਾਣਾ ਤੋਂ
ਤੇਜਿੰਦਰ ਸਿੰਘ ਰੰਧਾਵਾ ਫ਼ਤਹਿਗੜ੍ਹ ਚੂੜੀਆਂ ਤੋਂ
ਹਰਜਿੰਦਰ ਸਿੰਘ ਠੇਕੇਦਾਰ ਨੂੰ ਅੰਮ੍ਰਤਿਸਰ ਦੱਖਣੀ ਤੋਂ
ਅਮਨਦੀਪ ਸਿੰਘ ਭੁਲੱਥ ਤੋਂ
ਅਜੀਤਪਾਲ ਸਿੰਘ ਨਕੋਦਰ ਤੋਂ
ਸਤਵੀਰ ਸਿੰਘ ਪੱਲੀ ਝਿੱਕੀ ਨਵਾਂ ਸ਼ਹਿਰ ਤੋਂ ਉਮੀਵਾਰ ਹੋਣਗੇ।
ਕੈਪਟਨ ਵਾਲੀ ਕਾਂਗਰਸ ਨੇ ਐਲਾਨੇ ਉਮੀਦਵਾਰ
Total Views: 291 ,
Real Estate