
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਇਹ ਐਲਾਨ ਚੋਣ ਕਮਿਸ਼ਨ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਪੰਜਾਬ ਸਣੇ ਚਾਰ ਹੋਰ ਰਾਜਾਂ ਵਿੱਚ ਵੀ ਚੋਣਾ ਹੋਣੀਆਂ ਹਨ ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ ਤੇ ਗੋਆ ਸ਼ਾਮਲ ਹਨ। ਚੋਣ ਕਮਿਸ਼ਨਰ ਨੇ ਕਿਹਾ ਕਿ ਚੋਣਾਂ ਕੋਰੋਨਾਵਾਇਰਸ ਨੂੰ ਧਿਆਨ ਵਿੱਚ ਰੱਖ ਕੇ ਕਰਵਾਈਆਂ ਜਾਣਗੀਆਂ। ਹਰ ਚੋਣ ਹਲਕੇ ਵਿੱਚ ਇੱਕ ਪੋਲਿੰਗ ਸਟੇਸ਼ਨ ਹੋਵੇਗਾ ਜੋ ਔਰਤਾਂ ਵੱਲੋਂ ਸਾਂਭਿਆ ਜਾਵੇਗਾ।
ਪੰਜਾਬ ਦੇ ਉਮੀਦਵਾਰ 40 ਲੱਖ ਰੁਪਏ ਆਪਣੇ ਚੋਣ ਪ੍ਰਚਾਰ ਉੱਪਰ ਖ਼ਰਚ ਕਰ ਸਕਣਗੇ। 15 ਜਨਵਰੀ ਤੱਕ ਕੋਈ ਵੀ ਰੋਡ ਸ਼ੋਅ, ਸਾਈਕਲ ਯਾਤਰਾ, ਪੈਦਲ ਮਾਰਚ ਵਗੈਰਾ ਨਹੀਂ ਕੀਤੇ ਜਾ ਸਕਣਗੇ। 15 ਜਨਵਰੀ ਤੱਕ ਸਿਆਸੀ ਪਾਰਟੀਆਂ ਜਾਂ ਸੰਭਾਵੀ ਉਮੀਦਵਾਰ ਰੈਲੀ ਵਗੈਰਾ ਨਹੀਂ ਕਰ ਸਕਣਗੇ।
Total Views: 264 ,
Real Estate



















