ਅਕਾਲੀ ਦਲ(ਬਾਦਲ) ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਪੰਜਾਬ ਦੇ ਬਜਟ ਸੈਸ਼ਨ ਨੂੰ ਘੱਟ ਤੋਂ ਘੱਟ ਤਿੰਨ ਹਫਤਿਆਂ ਦਾ ਕਰਨ ਦੀ ਮੰਗ ਰੱਖੀ ਹੈ। ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਸਮੇਤ ਅਕਾਲੀ ਦਲ ਦੇ ਵਫ਼ਦ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਇਸ ਸਬੰਧੀ ਮੰਗ ਪੱਤਰ ਸੌਪਿਆ। ਇਸ ਮੌਕੇ ਮਜੀਠੀਆ ਨੇ ਕੈਪਟਨ ਸਰਕਾਰ ’ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਪੰਜਾਬ ਦਾ ਸਾਲਾਨਾ ਬਜਟ ਕਦੇ ਵੀ ਇੰਨੇ ਘੱਟ ਦਿਨਾਂ ਦਾ ਨਹੀਂ ਰੱਖਿਆ ਗਿਆ। ਸਰਕਾਰ ਨੂੰ ਸਾਲ ਦੇ ਬਜਟ ’ਤੇ ਗੰਭੀਰ ਹੋਣਾ ਚਾਹੀਦਾ ਹੈ ਤਾਂ ਕਿ ਬਜਟ ਦੌਰਾਨ ਸਾਰੇ ਮੁੱਦਿਆਂ ਤੇ ਖੁੱਲ੍ਹ ਕੇ ਬਹਿਸ ਹੋ ਸਕੇ।
Total Views: 357 ,
Real Estate


















