ਤਾਮਿਲਨਾਡੂ ਵਿੱਚ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਡਿੱਗਿਆ : CDS ਵਿਪਿਨ ਰਾਵਤ ਸਨ ਪਰਿਵਾਰ ਸਮੇਤ ਸਵਾਰ

ਤਾਮਿਲਨਾਡ ਦੇ ਕੂਨੂਰ ਵਿੱਚ ਤਾਮਿਲਨਾਡੂ ਵਿੱਚ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਹਾਦਸੇ ਦਾ ਸਿ਼ਕਾਰ ਹੋ ਗਿਆ ਹੈ । ਇਸ ਵਿੱਚ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਸਮੇਤ ਫੌਜ ਦੇ ਚਾਰ ਤੋਂ ਪੰਜ ਉੱਚ ਅਧਿਕਾਰੀ ਮੌਜੂਦ ਸਨ।ਇਹ ਸਾਰੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਹੇ ਸਨ। ਅਜੇ ਤੱਕ ਹੈਲੀਕਾਪਟਰ ‘ਚ ਜਨਰਲ ਰਾਵਤ ਦੀ ਮੌਜੂਦਗੀ ਦੀ ਪੁਸ਼ਟੀ ਨਹੀਂ ਕੀਤੀ ਹੈ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਤਿੰਨ ਲੋਕਾਂ ਨੂੰ ਬਚਾ ਲਿਆ ਗਿਆ ਹੈ। ਚੌਥੇ ਵਿਅਕਤੀ ਦੀ ਭਾਲ ਜਾਰੀ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ CDS ਬਿਪਿਨ ਰਾਵਤ ਆਪਣੀ ਪਤਨੀ ਨਾਲ ਊਟੀ ਵਿੱਚ ਇੱਕ ਸਮਾਗਮ ਵਿੱਚ ਸ਼ਾਮਿਲ ਹੋਣ ਜਾ ਰਹੇ ਸਨ। ਪਰ ਇਹ ਹਾਦਸਾ ਕੂਨੂਰ ਦੇ ਸੰਘਣੇ ਜੰਗਲ ਵਿੱਚ ਵਾਪਰਿਆ ਹੈ। ਹਾਲਾਂਕਿ ਫੌਜ ਨੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਇਹ ਹੈਲੀਕਾਪਟਰ Mi-ਸੀਰੀਜ਼ ਦਾ ਸੀ।

Total Views: 280 ,
Real Estate