ਮੁੱਖ ਮੰਤਰੀ ਕੀ ਕਰਨਗੇ ਅੱਜ ਵੱਡਾ ਐਲਾਨ ?

ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੁਣ ਅੱਜ ਪੰਜਾਬੀਆਂ ਨੂੰ ਦੀਵਾਲੀ ‘ਤੇ ਤੋਹਫਾ ਦੇਣ ਦਾ ਵੱਡਾ ਐਲਾਨ ਕਰਨ ਜਾ ਰਹੇ ਹਨ । ਮੁੱਖ ਮੰਤਰੀ ਚੰਨੀ ਨੇ ਪੰਜਾਬੀਆਂ ਨੂੰ ਤੋਹਫੇ ਦਾ ਨਵੰਬਰ ਮਹੀਨੇ ਦੀ 1 ਤਰੀਕ ਨੂੰ ਐਲਾਨ ਕਰਨ ਵਾਲੇ ਹਨ, ਜਿਸ ਸਬੰਧੀ ਐਤਵਾਰ ਉਨ੍ਹਾਂ ਨੇ ਆਪਣੀ ਟਵਿੱਟਰ ਅਕਾਊਂਟ ‘ਤੇ ਪੋਸਟ ਸਾਂਝੀ ਕਰਦੇ ਹੋਏ ਐਲਾਨ ਦਾ ਸਮਾਂ ਨਿਰਧਾਰਤ ਕੀਤਾ ਹੈ। ਪੰਜਾਬ ਦੇ ਲੋਕਾਂ ਨੂੰ ਕੀ ਤੋਹਫਾ ਦੇਣਗੇ ਇਸ ਬਾਰੇ ਤਾਂ ਨਹੀਂ ਦੱਸਿਆ ਪਰ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਦੇ ਇਸ ਤੋਹਫੇ ਨੂੰ ਸਦਾ ਯਾਦ ਰੱਖਣਗੇ ਕਿ ਕਾਂਗਰਸ ਨੇ ਕੋਈ ਕੰਮ ਤਾਂ ਕੀਤਾ ਹੈ। ਉਹ 1 ਨਵੰਬਰ ਨੂੰ ਸ਼ਾਮ 4 ਵਜੇ ਐਲਾਨ ਕਰਨਗੇ ਕਿ ਉਨ੍ਹਾਂ ਦਾ ਇਹ ਇਤਿਹਾਸਕ ਫੈਸਲਾ ਕੀ ਹੈ।

Total Views: 177 ,
Real Estate