ਫਰਿਜ਼ਨੋ ਦੇ ਹਸਪਤਾਲਾਂ ‘ਚ ਵਧ ਰਹੀ ਹੈ, ਕੋਰੋਨਾ ਮਰੀਜ਼ਾਂ ਦੀ ਗਿਣਤੀ

ਕੈਲੀਫੋਰਨੀਆ ‘ਚ ਕੋਵਿਡ ਮਰੀਜ਼ਾਂ ਦੇ ਹਸਪਤਾਲ ਦਾਖਲੇ ਲਈ ਫਰਿਜ਼ਨੋ ਦਾ ਹੈ ਦੂਜਾ ਨੰਬਰ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿੱਚ ਕੋਵਿਡ ਨਾਲ ਪੀੜਤ ਮਰੀਜ਼ਾਂ ਦੀ ਹਸਪਤਾਲਾਂ ਵਿੱਚ ਗਿਣਤੀ ‘ਚ ਵਾਧਾ ਹੋ ਰਿਹਾ ਹੈ। ਪੂਰੇ ਕੈਲੀਫੋਰਨੀਆ ਵਿੱਚ ਕੋਵਿਡ ਨਾਲ ਸਬੰਧਿਤ ਹਸਪਤਾਲਾਂ ਵਿੱਚ ਭਰਤੀ ਹੋਣ ਦੀ ਗਿਣਤੀ ਲਈ ਫਰਿਜ਼ਨੋ  ਦੂਜੇ ਨੰਬਰ ‘ਤੇ ਹੈ। ਸੈਂਟਰਲ ਵੈਲੀ ਦੇ ਹਸਪਤਾਲ ਬਾਕੀ ਕੈਲੀਫੋਰਨੀਆ ਦੇ ਮੁਕਾਬਲੇ ਕੋਵਿਡ-19 ਮਰੀਜਾਂ ਦੁਆਰਾ ਪ੍ਰਭਾਵਿਤ ਹੁੰਦੇ ਰਹਿੰਦੇ ਹਨ। ਕੈਲੀਫੋਰਨੀਆ ਦੇ ਅੰਕੜਿਆਂ ਅਨੁਸਾਰ, ਫਰਿਜ਼ਨੋ 300 ਤੋਂ ਵੱਧ ਹਸਪਤਾਲ ਮਰੀਜ਼ਾਂ ਦੇ ਨਾਲ  ਦੂਜੇ ਨੰਬਰ ‘ਤੇ ਹੈ ਜਦਕਿ  ਲਾਸ ਏਂਜਲਸ ਕਾਉਂਟੀ 630 ਤੋਂ ਵੱਧ ਮਰੀਜ਼ਾਂ ਦੇ ਨਾਲ ਪਹਿਲੇ ਸਥਾਨ ‘ਤੇ ਹੈ।
ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਹਸਪਤਾਲ ਕੌਂਸਲ ਦੇ ਵਾਈਸ ਪ੍ਰੈਜ਼ੀਡੈਂਟ ਡੇਵਿਡ ਬੈਕੀ ਅਨੁਸਾਰ ਪ੍ਰਤੀ-ਵਿਅਕਤੀ ਆਧਾਰ ‘ਤੇ ਸੈਂਟਰਲ ਵੈਲੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ। ਬੈਕੀ ਅਨੁਸਾਰ ਕਾਵੇਹ ਹੈਲਥ ਅਤੇ ਕਮਿਊਨਿਟੀ ਮੈਡੀਕਲ ਸੈਂਟਰ ਕੈਲੀਫੋਰਨੀਆ ਦੇ ਸਾਰੇ ਹਸਪਤਾਲਾਂ ਵਿੱਚੋਂ ਸਭ ਤੋਂ ਵੱਧ ਕੋਵਿਡ -19 ਨਾਲ ਪੀੜਤ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਕਾਵੇਹ ਹੈਲਥ ਦੇ ਆਨਲਾਈਨ ਡੈਸ਼ਬੋਰਡ ਦੇ ਅਨੁਸਾਰ, ਹਸਪਤਾਲ ਵਿੱਚ 120 ਕੋਵਿਡ -19 ਨਾਲ ਪੀੜਤ ਮਰੀਜ਼ ਹਨ ਜਦਕਿ ਸੀ ਐੱਮ ਸੀ ਦਾ ਡੈਸ਼ਬੋਰਡ 180 ਕੋਵਿਡ-19 ਪਾਜੇਟਿਵ ਮਰੀਜ਼ ਦਿਖਾਉਂਦਾ ਹੈ।
ਇਸਦੇ ਇਲਾਵਾ ਤਕਰੀਬਨ 900,000 ਦੀ ਆਬਾਦੀ ਵਾਲੀ ਸਾਨ ਫਰਾਂਸਿਸਕੋ ਕਾਉਂਟੀ ਵਿੱਚ ਲਗਭਗ 50 ਕੋਵਿਡ-19 ਨਾਲ ਸਬੰਧਤ ਮਰੀਜ਼ ਹਸਪਤਾਲਾਂ ਵਿੱਚ ਭਰਤੀ ਹਨ।

Total Views: 282 ,
Real Estate