
ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਨੇ 13 ਹਵਾਈ ਅੱਡਿਆਂ ਦੇ ਨਿੱਜੀਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਏ. ਏ. ਆਈ. ਨੇ ਸੱਤ ਛੋਟੇ ਹਵਾਈ ਅੱਡਿਆਂ ਨੂੰ ਛੇ ਵੱਡੇ ਹਵਾਈ ਅੱਡਿਆਂ ਨਾਲ ਮਿਲਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਬੋਲੀ ਪ੍ਰਕਿਰਿਆ ਆਸਾਨ ਹੋ ਸਕੇ। ਇਹ ਸਾਰੇ 13 ਹਵਾਈ ਅੱਡਿਆਂ ਦੀ ਪੀਪੀਪੀ (ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ) ‘ਤੇ ਬੋਲੀ ਕੀਤੀ ਜਾਣੀ ਹੈ। AAI ਦੇ ਸੰਜੀਵ ਕੁਮਾਰ ਨੇ ਕਿਹਾ, “ਅਸੀਂ ਹਵਾਬਾਜ਼ੀ ਮੰਤਰਾਲੇ ਨੂੰ 13 ਹਵਾਈ ਅੱਡਿਆਂ ਦੀ ਸੂਚੀ ਭੇਜੀ ਹੈ, ਜਿਨ੍ਹਾਂ ਦੀ PPP (ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ) ਮਾਡਲ ‘ਤੇ ਬੋਲੀ ਕੀਤੀ ਜਾਣੀ ਹੈ। ਇਸ ਵਿੱਤੀ ਸਾਲ ਦੇ ਅੰਤ ਤੱਕ ਇਨ੍ਹਾਂ ਹਵਾਈ ਅੱਡਿਆਂ ਲਈ ਬੋਲੀ ਪੂਰੀ ਕਰਨ ਦੀ ਯੋਜਨਾ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਨੇ 6 ਪ੍ਰਮੁੱਖ ਹਵਾਈ ਅੱਡਿਆਂ- ਭੁਵਨੇਸ਼ਵਰ, ਵਾਰਾਣਸੀ, ਅੰਮ੍ਰਿਤਸਰ, ਤ੍ਰਿਚੀ, ਇੰਦੌਰ, ਰਾਏਪੁਰ ਅਤੇ ਸੱਤ ਛੋਟੇ ਹਵਾਈ ਅੱਡਿਆਂ- ਝਾਰਸੁਗੁਡਾ, ਗਯਾ, ਕੁਸ਼ੀਨਗਰ, ਕਾਂਗੜਾ, ਤਿਰੂਪਤੀ, ਜਬਲਪੁਰ ਅਤੇ ਜਲਗਾਓਂ ਦੇ ਨਿੱਜੀਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੁਸ਼ੀਨਗਰ ਅਤੇ ਗਯਾ ਦੇ ਨਾਲ ਵਾਰਾਣਸੀ, ਕਾਂਗੜਾ ਨਾਲ ਅੰਮ੍ਰਿਤਸਰ, ਤਿਰੂਪਤੀ ਦੇ ਨਾਲ ਭੁਵਨੇਸ਼ਵਰ, ਔਰੰਗਾਬਾਦ ਦੇ ਨਾਲ ਰਾਏਪੁਰ, ਜਬਲਪੁਰ ਦੇ ਨਾਲ ਇੰਦੌਰ ਅਤੇ ਹੁਬਲੀ ਦੇ ਨਾਲ ਤ੍ਰਿਚੀ ਨੂੰ ਜੋੜਿਆ ਜਾਵੇਗਾ।
Total Views: 302 ,
Real Estate



















