ਬਰੈਂਪਟਨ : 36 ਸਾਲਾਂ ਪੰਜਾਬੀ ਨੌਜਵਾਨ ਦਾ ਕਤਲ

ਕੁਲਤਰਨ ਸਿੰਘ ਪਧਿਆਣਾ
ਬਰੈਂਪਟਨ ਵਿਖੇ ਲੰਘੀ ਰਾਤ ਡਿਕਸੀ ਅਤੇ ਪੀਟਰ ਰੋਬਰਟਸਨ ਵਾਲੇ ਪਲਾਜੇ ਚ ਗੋਲੀਆ ਮਾਰ ਕਤਲ ਕੀਤੇ ਵਿਅਕਤੀ ਦੀ ਪਛਾਣ 36 ਸਾਲਾਂ ਅਮਨਜੋਤ ਬੈਂਸ ਵਜੋ ਹੋਈ ਹੈ । ਪੁਲਿਸ ਦੋਸ਼ੀਆ ਦੀ ਫਿਲਹਾਲ ਭਾਲ ਵਿੱਚ ਹੈ ,ਪੁਲਿਸ ਦਾ ਮੰਨਣਾ ਹੈ ਕਿ ਮੌਕੇ ਤੇ ਕੁੱਝ ਲੋਕ ਮੌਜੂਦ ਸਨ ਪਰ ਹਾਲੇ ਕੋਈ ਵੀ ਗਵਾਹ ਵਜੋ ਅੱਗੇ ਨਹੀਂ ਆਇਆ ਹੈ । ਇਹ ਪਲਾਜਾ ਪੰਜਾਬੀਆ ਦੀ ਸੰਘਣੀ ਵਸੋ ਵਾਲੇ ਖੇਤਰ ਚ ਹੈ ਅਤੇ ਇਸ ਤਰਾ ਦੀ ਘਟਨਾ ਨੂੰ ਅੰਜਾਮ ਦੇਕੇ ਜਿਸ ਤਰਾ ਕਾਤਲ ਆਸਾਨੀ ਨਾਲ ਭੱਜਣ ਚ ਕਾਮਯਾਬ ਹੋਏ ਹਨ ਉਸ ਨਾਲ ਲੋਕਾਂ ਚ ਸੁਰੱਖਿਆ ਨੂੰ ਲੈਕੇ ਸਹਿਮ ਜਰੂਰ ਹੈ ।

Total Views: 398 ,
Real Estate