ਭਾਰਤ ‘ਚ 2 ਤੋਂ ਵੱਧ ਉਮਰ ਦੇ ਬੱਚਿਆਂ ਲਈ ਵੈਕਸੀਨ ਨੂੰ ਮਨਜ਼ੂਰੀ

ਕੋਰੋਨਾ ਟੀਕਾਕਰਨ ਦੌਰਾਨ ਹੁਣ 2 ਤੋਂ18 ਸਾਲ ਦੇ ਬੱਚਿਆਂ ਨੂੰ ਕੋਵੈਕਸੀਨ ਦਾ ਟੀਕਾ ਲਗਾਇਆ ਜਾ ਸਕੇਗਾ। ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ।ਸੀ।ਜੀ।ਆਈ।) ਨੇ ਇਸ ਦੀ ਮਨਜ਼ੂਰੀ ਦਿੱਤੀ ਹੈ। ਕੋਰੋਨਾ ਵਿਰੁੱਧ ਕੋਵੈਕਸੀਨ ਕਲੀਨਿਕਲ ਟ੍ਰਾਇਲ ‘ਚ ਲਗਭਗ 78 ਫੀਸਦੀ ਅਸਰਦਾਰ ਸਾਬਿਤ ਹੋਈ ਸੀ। ਜਾਣਕਾਰੀ ਮਿਲੀ ਹੈ ਕਿ ਕੇਂਦਰ ਸਰਕਾਰ ਵਲੋਂ ਇਸ ਨੂੰ ਲੈ ਕੇ ਜਲਦ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਵੀ ਵੱਡਿਆਂ ਦੀ ਤਰ੍ਹਾਂ ਕੋਵੈਕਸੀਨ ਦੇ 2 ਟੀਕੇ ਲੱਗਣਗੇ। ਹੁਣ ਤੱਕ ਦੇ ਟ੍ਰਾਇਲ ‘ਚ ਟੀਕੇ ਨਾਲ ਬੱਚਿਆਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਗੱਲ ਸਾਹਮਣੇ ਨਹੀਂ ਆਈ ਹੈ।

Total Views: 260 ,
Real Estate