ਭਰਤ ਵਾਲੀ ਮਿੱਟੀ ਦੇ ਸ਼ਹਿਰੋਂ ਦੂਰ ਹੋਣ ਨਾਲ ਕੀਮਤਾਂ ਵਿੱਚ ਹੋਇਆ ਬੇਤਹਾਸ਼ਾ ਵਾਧਾ 

ਸ੍ਰੀ ਮੁਕਤਸਰ ਸਾਹਿਬ 11 ਅਕਤੂਬਰ (ਕੁਲਦੀਪ ਸਿੰਘ ਘੁਮਾਣ) ਵਕਤ ਦੇ ਬਦਲਦੇ ਹੋਏ ਰੰਗਾਂ ਦੀ ਹੀ ਖੇਡ ਐ ਕਿ ਸਥਾਨਕ ਸ਼ਹਿਰ ਦੇ ਨੇੜਲੇ  ਹਿਠਾੜ ਦੇ ਪਿੰਡਾਂ ਵਿੱਚਲੇ  ਰੇਤੇ ਦੇ ਟਿੱਬਿਆਂ ਨੂੰ , ਮਸੀਨਰੀ ਯੁੱਗ ਦੀ ਕ੍ਰਾਂਤੀ ਨੇ ਸ਼ਹਿਰਾਂ ਵਿੱਚ ਲਿਆ ਕੇ , ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਪੱਧਰ ਕਰ ਦਿੱਤੀਆਂ ਹਨ।
ਸ਼ਹਿਰ ਦੇ ਨੇੜਿਓਂ ਭਰਤ ਵਾਲੀ ਮਿੱਟੀ ਖਤਮ ਹੋਣ ਕਰਕੇ ,ਮਿੱਟੀ ਦੀ ਕਿੱਲਤ ਹੋਣ ਲੱਗੀ ਹੈ ਅਤੇ ਵਧੀਆਂ  ਹੋਈਆਂ ਡੀਜ਼ਲ ਦੀਆਂ ਕੀਮਤਾਂ ਅਤੇ ਮਿੱਟੀ ਤੱਕ ਪਹੁੰਚਣ ਦੀ ਦੂਰੀ ਨੇ , ਭਰਤ ਵਾਲੀ ਮਿੱਟੀ ਦੀਆਂ ਕੀਮਤਾਂ ਪ੍ਰਤੀ ਟਰਾਲੀ ਦੁੱਗਣੀਆਂ ਤੋਂ ਵੀ ਉੱਪਰ ਵਧਾ ਦਿੱਤੀਆਂ ਹਨ। ਭਰਤ ਦੀ ਟਰਾਲੀ ਜਿਹੜੀ ਪਿਛਲੇ ਸਾਲ 500/- ਰੁਪੲੇ ਪ੍ਰਤੀ ਟਰਾਲੀ ਸੀ ਉਸ ਦੀਆਂ ਕੀਮਤਾਂ ਵਧ ਕੇ ਹੁਣ ਸਾਡੇ ਨੌਂ ਸੌ ਅਤੇ  ਹਜ਼ਾਰ ਰੁਪੲੇ ਪ੍ਰਤੀ ਟਰਾਲੀ ਹੋ ਗੲੀਆਂ ਹਨ। ਕੁਝ ਪਿੰਡਾਂ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਨੂੰ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਵਿਕਾਸ ਯੋਜਨਾ ਰਾਹੀਂ ਚੌੜੀਆਂ ਕਰਨ ਦੀ ਯੋਜਨਾ ਨਾਲ ਵੀ ਭਰਤ ਵਾਲੀ ਮਿੱਟੀ ਦੀ ਖਪਤ ਹੋਣ ਨਾਲ , ਭਰਤ ਵਾਲੀ ਮਿੱਟੀ ਦੀ ਸ਼ਹਿਰੋਂ ਦੂਰੀ ਹੋਰ ਵੀ ਵਧ ਜਾਵੇਗੀ ਅਤੇ ਭਰਤ ਵਾਲੀ ਮਿੱਟੀ ਪ੍ਰਤੀ ਟਰਾਲੀ ਹੋਰ ਵੀ ਮਹਿੰਗੀ ਹੋ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਮੁਕਤਸਰ ਸਾਹਿਬ ਤੋਂ ਫਿਰੋਜਪੁਰ ਨੂੰ ਵਾਇਆ ਸਾਦਿਕ ਮਿਲਾਉਂਦੀ ਹੋਈ ਸੜਕ ਦੇ ਉੱਚੀ ਅਤੇ ਚੌੜੀ ਹੋਣ ਦੇ ਸ਼ੁਰੂ ਹੋਣ ਜਾ ਰਹੇ ਕੰਮ ਨਾਲ ਵੀ , ਮਾਂਗਟ ਕੇਰ , ਗੁਲਾਬੇ ਵਾਲੀ, ਕ੍ਰਿਪਾਲ ਕੇ , ਕੁੱਕਰੀਆਂ , ਕਾਨਿਆਂ ਵਾਲੀ ਆਦਿ ਪਿੰਡਾਂ ਵਿਚਲੇ ਟਿੱਬੇ ਅਤੇ ਉੱਚੀਆਂ ਜ਼ਮੀਨਾਂ ਵਿੱਚੋਂ ਮਿੱਟੀ ਖਤਮ ਹੋ ਜਾਵੇਗੀ। ਜਿਸਦੇ ਨਤੀਜੇ ਵਜੋਂ ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਦੀ ਪੈਦਾਵਾਰ ਵਿੱਚ ਵੀ ਵਾਧਾ ਹੋਵੇਗਾ ਅਤੇ ਇਨ੍ਹਾਂ ਜ਼ਮੀਨਾਂ ਦੀਆਂ ਕੀਮਤਾਂ ਵਿਚ ਵੀ ਇਜ਼ਾਫਾ ਹੋਵੇਗਾ।
ਇਸ ਦੇ ਨਾਲ ਨਾਲ ਭਰਤ ਵਾਲੀ ਮਿੱਟੀ ਦੇ ਸ਼ਹਿਰੋਂ ਦੂਰ ਅਤੇ ਮਹਿੰਗੀ ਹੋਣ ਦੇ ਨਾਲ ਨਾਲ , ਮਿੱਟੀ ਦੀ ਕਿੱਲਤ ਦੇ ਚੱਲਦਿਆਂ ਸ਼ਹਿਰ ਵਿੱਚ ਸੁੱਟੀ ਜਾ ਰਹੀ ਬੇ-ਤਹਾਸਾ ਮਿੱਟੀ ਉੱਪਰ ਵੀ ਰੋਕ ਲੱਗ ਜਾਵੇਗੀ।
Total Views: 89 ,
Real Estate